• in

  What Makes You Happy?

  They often say you are what you eat, or you are what you wear, but they tend to think you are where you live.

  So do what makes you happy and you will have a happy life…:)

 • in

  ਇਸ ਤਰ੍ਹਾਂ ਬਣਾਓ ਲਸਣ ਮੇਥੀ ਪਨੀਰ

  ਭਾਰਤੀ ਮਹਿਮਾਨਵਾਜ਼ੀ ਵਿਚ ਜਦੋਂ ਤੱਕ ਪਨੀਰ ਦੇ ਸਨੈਕਸ ਅਤੇ ਪਨੀਰ ਦੀ ਸਬਜ਼ੀ ਨਾ ਹੋਵੇ ਤਾਂ ਖਾਣੇ ਦਾ ਮਜ਼ਾ ਹੀ ਫਿੱਕਾ ਲੱਗਦਾ ਹੈ। ਪਨੀਰ ਸਿਹਤ ਲਈ ਫਾਇਦੇਮੰਦ ਹੋਣ ਦੇ ਨਾਲ-ਨਾਲ ਸੁਆਦ ਵੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਸਪੈਸ਼ਲ ਲਸਣ ਮੇਥੀ ਪਨੀਰ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ…

  ਸਮੱਗਰੀ

  – 4 ਚੱਮਚ ਤੇਲ 

  – 3 ਚੱਮਚ ਲਸਣ 

  – 130 ਗ੍ਰਾਮ ਪਿਆਜ਼ 

  – 75 ਮਿਲੀ ਲੀਟਰ ਦਹੀਂ

  – 1 ਚੱਮਚ ਮੈਦਾ 

  – 2 ਚੱਮਚ ਧਨੀਆ

  – 1/2 ਚੱਮਚ ਹਲਦੀ 

  – 1 ਚੱਮਚ ਮਿਰਚ

  – 1/2 ਚੱਮਚ ਗਰਮ ਮਸਾਲਾ

  – 1 ਚੱਮਚ ਨਮਕ 

  – 30 ਮਿਲੀਲੀਟਰ ਪਾਣੀ

  – 250 ਗ੍ਰਾਮ ਪਨੀਰ

  – 2 ਚੱਮਚ ਤਾਜ਼ਾ ਕ੍ਰੀਮ 

  – 2 ਚੱਮਚ ਮੇਥੀ ਦੇ ਸੁੱਕੇ ਪੱਤੇ 

  – 1 ਚੱਮਚ ਸ਼ਹਿਦ 

  – 100 ਮਿਲੀਲਟਰ ਪਾਣੀ 

  ਸਾਓਸ ਬਣਾਉਣ ਲਈ

  – 1 ਚੱਮਚ ਘਿਓ

  – 1 ਚੱਮਚ ਲਸਣ 

  ਬਣਾਉਣ ਦੀ ਵਿਧੀ 

  1. ਸਭ ਤੋਂ ਪਹਿਲਾਂ ਇਕ ਪੈਨ ਵਿਚ ਤੇਲ ਪਾ ਕੇ ਲਸਣ ਦੀ ਪੇਸਚ ਪਾ ਕੇ ਹਲਕਾ ਭੁੰਨ ਲਓ ਅਤੇ ਇਸ ਵਿਚ ਪਿਆਜ ਪਾ ਕੇ ਇਸ ਨੂੰ ਹਲਕਾ ਗੁਲਾਬੀ ਹੋਣ ਤਕ ਭੁੰਨ ਲਓ। 

  2. ਫਿਰ ਇਕ ਕੋਲੀ ਵਿਚ ਦਹੀਂ ਅਤੇ ਮੈਦਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। 

  ਇਸ ਤੋਂ ਬਾਅਦ ਇਸ ਕੜਾਈ ਵਿਚ ਹੀ ਪਾ ਲਓ। ਇਸ ਵਿਚ ਧਨੀਆ ਪਾਊਡਰ, ਲਾਲ ਮਿਰਚ, ਹਲਦੀ, ਗਰਮ ਮਸਾਲਾ ਅਤੇ ਨਮਕ ਪਾ ਕੇ ਇਸ ਨੂੰ ਮਿਕਸ ਕਰ ਲਓ। 

  3. ਇਸ ਤੋਂ ਬਾਅਦ ਇਸ ਵਿਚ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਪੱਕਣ ਦਿਓ। 

  4. ਫਿਰ ਇਸ ਵਿਚ ਪਨੀਰ,ਕ੍ਰੀਮ,ਸੁੱਕੀ ਮੇਥੀ ਦੇ ਪੱਤੇ, ਨਿੰਬੂ ਦਾ ਰਸ,ਸ਼ਹਿਦ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। 

  5. ਇਸ ਵਿਚ ਫਿਰ 10 ਮਿਲੀਲੀਟਰ ਪਾਣੀ ਪਾ ਦਿਓ ਅਤੇ ਗਾੜ੍ਹਾ ਹੋਣ ਤਕ ਪਕਾਓ। ਜਦੋਂ ਪਾਣੀ ਗਾੜ੍ਹਾ ਹੋ ਜਾਵੇ ਤਾਂ ਇਸ ਨੂੰ ਪਲੇਟ ਵਿਚ ਕੱਢ ਲਓ। 

  6. ਇਕ ਪੈਨ ਵਿਚ 1 ਚੱਮਚ ਘਿਓ ਪਾ ਕੇ ਇਸ ਵਿਚ ਲਸਣ ਨੂੰ ਹਲਕਾ ਭੁੰਨ ਲਓ। 

  7. ਇਸ ਸਾਓਸ ਨੂੰ ਫਿਰ ਪਨੀਰ ਦੇ ਉਪਰ ਪਾ ਦਿਓ। 

  8. ਇਸ ਨੂੰ ਸਰਵ ਕਰੋ। 

 • in

  ਇਹ ਹਨ ਸਾਊਦੀ ਰਾਇਲ ਫੈਮਲੀ ਦੇ ਕਾਲੇ ਕਾਰਨਾਮੇ

  ਸਾਲ 2015 ‘ਚ ਕਿੰਗ ਸਲਮਾਨ ਦੇ ਸਾਊਦੀ ਅਰਬ ਦੇ ਬਾਦਸ਼ਾਹ ਬਣਨ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਨੇ ਉਨ੍ਹਾਂ ਦੇ ਬੇਟੇ ਪ੍ਰਿੰਸ ਮੁਹੰਮਦ ਸਲਮਾਨ ਦਾ ਨਾਂ ਸੁਣਿਆ ਹੋਵੇਗਾ, ਪਰ 32 ਸਾਲ ਦਾ ਇਹ ਪ੍ਰਿੰਸ ਹੁਣ ਸਾਊਦੀ ਹਕੂਮਤ ਦੇ ਸਭ ਤੋਂ ਤਾਕਤਵਰ ਸ਼ਖਸਿਅਤ ਦੇ ਤੌਰ ‘ਤੇ ਦੇਖਿਆ ਜਾਣ ਲੱਗਾ ਹੈ। ਸਾਊਦੀ ਰਾਇਲ ਫੈਮਲੀ ਨੂੰ ਦੁਨੀਆ ਦੀ ਸਭ ਤੋਂ ਅਮੀਰ ਰਾਇਲ ਫੈਮਲੀ ‘ਚ ਗਿਣਿਆ ਜਾਂਦਾ ਹੈ। ਸਾਊਦੀ ਦੇ ਪ੍ਰਿੰਸ ਗੋਲਡ ਪਲੇਟਿਡ ਗੱਡੀਆਂ ‘ਚ ਸਫਰ ਕਰਦੇ ਹਨ ਇੰਨਾਂ ਹੀ ਨਹੀਂ ਸਗੋਂ ਉਹ ਆਪਣੀ ਸ਼ਾਨਦਾਰ ਪਾਰਟੀਆਂ ਤੇ ਮਹਿੰਗੇ ਲਾਇਫ ਸਟਾਇਲ ਲਈ ਵੀ ਦੁਨੀਆ ਭਰ ‘ਚ ਮਸ਼ਹੂਰ ਹਨ ਪਰ ਸ਼ਾਹੀ ਖਾਨਦਾਨ ਦੇ ਕੁਝ ਕਾਲੇ ਕਾਰਨਾਮੇ ਵੀ ਹਨ, ਇਨ੍ਹਾਂ ਕਾਲੇ ਕਾਰਨਾਮਿਆਂ ਬਾਰੇ ਸ਼ਾਇਦ ਹੀ ਕੋਈ ਜਾਣਦਾ ਹੋਵੇਗਾ। ਅੱਜ ਅਸੀਂ ਤੁਹਾਨੂੰ ਇਨ੍ਹਾਂ ਕਾਲੇ ਕਾਰਨਾਮਿਆਂ ਬਾਰੇ ਦੱਸਣ ਜਾ ਰਹੇ ਹਾਂ।

  1. ਜਦੋਂ ਭਤੀਜੇ ਨੇ ਮਾਰੀ ਕਿੰਗ ਨੂੰ ਗੋਲੀ

  1970 ਦੇ ਦੌਰ ‘ਚ ਕਿੰਗ ਫੈਸਲ ਸਾਊਦੀ ਅਰਬ ਦੇ ਕਿੰਗ ਹੋਇਆ ਕਰਦੇ ਸੀ। ਮੀਡੀਆ ਰਿਪੋਰਟ ਮੁਤਾਬਕ ਉਹ ਜਨਤਾ ਵਿਚਾਲੇ ਕਾਫੀ ਮਸ਼ਹੂਰ ਸਨ, ਹਾਲਾਂਕਿ ਉਨ੍ਹਾਂ ਦਾ ਕਿੰਗ ਬਣਨਾ ਪ੍ਰਿੰਸ ਮਸੂਦ ਨੂੰ ਬਿਲਕੂਲ ਪਸੰਦ ਨਹੀਂ ਆਇਆ। ਇਕ ਦਿਨ ਕਿੰਗ ਫੈਸਲ ਆਮ ਲੋਕਾਂ ਨੂੰ ਮਿਲ ਰਹੇ ਸੀ ਉਦੋਂ ਹੀ ਪਿੰ੍ਰਸ ਫੈਸਲ ਨੇ ਉਨ੍ਹਾਂ ਨੂੰ ਸਾਹਮਣੇ ਆ ਕੇ ਗੋਲੀ ਮਾਰ ਦਿੱਤੀ। ਪਿੰ੍ਰਸ ਨੇ ਕਿੰਗ ਨੂੰ 3 ਗੋਲੀਆਂ ਮਾਰੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

  2. ਰਾਇਲ ਫੈਮਲੀ ਨੇ ਕਰਵਾਈ ਰਾਜਕੁਮਾਰੀ ਦੀ ਹੱਤਿਆ

  ਸਊਦੀ ਰਾਇਲ ਫੈਮਲੀ ਦੇ ਇਕ ਡਰਟੀ ਸੀਕ੍ਰੇਟ ‘ਚ ਆਪਣੀ ਰਾਜਕੁਮਾਰੀ ਦੀ ਹੱਤਿਆ ਵਾਲੀ ਘਟਨਾ ਵੀ ਸ਼ਾਮਲ ਹੈ। ਸਾਲ 1977 ‘ਚ ਰਾਜਕੁਮਾਰੀ ਮਸ਼ਾਹ ਅਲ ਦਾ ਵਿਆਹ ਉਸ ਦੀ ਮਰਜੀ ਖਿਲਾਫ ਉਸ ਦੇ ਚਚੇਰੇ ਭਰਾ ਨਾਲ ਕਰਵਾ ਦਿੱਤੀ ਗਈ। ਮਸ਼ਾਹ ਇਸ ਤੋਂ ਬਾਅਦ ਪੜ੍ਹਾਈ ਲਈ ਬੇਰੂਤ ਚਲੀ ਗਈ, ਉਥੇ ਉਸ ਦੀ ਮੁਲਾਕਾਤ ਰਾਜਦੂਤ ਦੇ ਬੇਟੇ ਖਾਲਿਦ ਨਾਲ ਹੋਈ। ਮਸ਼ਾਹ ਤੇ ਖਾਲਿਦ ‘ਚ ਪਿਆਰ ਹੋ ਗਿਆ। ਸਾਊਦੀ ਰਾਇਲ ਫੈਮਲੀ ਨੇ ਇਸ ਗੱਲ ਦਾ ਵਿਰੋਧ ਕੀਤਾ। ਮਸ਼ਾਹ ਨੇ ਪਿੱਛੇ ਹਟਣ ਤੋਂ ਇਨਕਾਰ ਕੀਤਾ ਬਾਅਦ ‘ਚ ਬੇਰੂਤ ਦੀ ਇਕ ਕਾਰ ਪਾਰਕਿੰਗ ‘ਚ ਖਾਲਿਦ ਸਾਹਮਣੇ ਹੀ ਮਸ਼ਾਹ ਦੇ ਸਿਰ ‘ਤੇ ਗੋਲੀ ਮਾਰ ਦਿੱਤੀ ਗਈ ਤੇ ਬਾਅਦ ‘ਚ ਖਾਲਿਦ ਦਾ ਸਿਰ ਵੀ ਵੱਡ ਦਿੱਤਾ ਗਿਆ। ਇਹ ਸਭ ਰਾਇਲ ਫੈਮਲੀ ਦੇ ਕਹਿਣ ‘ਤੇ ਕੀਤਾ ਗਿਆ। ਬਾਅਦ ‘ਚ ਮਸ਼ਾਹ ‘ਤੇ ਡਾਕਿਊਮੈਂਟਰੀ ਵੀ ਬਣੀ।

  3. ਪ੍ਰਿੰਸ ਦੇ ਪ੍ਰਾਇਵੇਟ ਪਲੇਨ ‘ਚ ਮਿਲੀ ਕਈ ਟਨ ਕੋਕੀਨ

  ਸਾਊਦੀ ਦੇ ਕ੍ਰਾਊਨ ਪ੍ਰਿੰਸ ਨਯਾਫ ਬਿਲ ਅਲ ਫਵਾਜ ਨੂੰ ਦੱਖਣੀ ਅਮਰੀਕੀ ਤੇ ਯੂਰੋਪ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਅਮਰੀਕਾ ਤੇ ਯੂਰੋਪ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਅਮਰੀਕਾ ਤੇ ਫਰਾਂਸ ‘ਚ ਦੋਸ਼ ਤੈਅ ਕੀਤੇ ਗਏ। ਪਿੰ੍ਰਸ ਨਸ਼ੇ ਦੀ ਤਸਕਰੀ ਆਪਣੀ ਇਕ ਸਾਬਕਾ ਮੈਕਸਿਕਨ ਗਰਲਫਰੈਂਡ ਨਾਲ ਕਰਦੇ ਸੀ। ਲੇਬਨਾਨ ਏਅਰ ਪੋਰਟ ‘ਤੇ ਉਨ੍ਹਾਂ ਦੇ ਪ੍ਰਾਇਵੇਟ ਪਲੇਨ ‘ਚ ਕਰੀਬ 2 ਟਨ ਕੋਕੀਨ ਬਰਾਮਦ ਕੀਤੀ ਗਈ। ਸਾਊਦੀ ਅਰਬ ਦੇ ਅਪੀਲ ਤੋਂ ਬਾਅਦ ਪਿੰ੍ਰਸ ਨੂੰ ਛੱਡ ਦਿੱਤਾ ਗਿਆ।

  4. ਪ੍ਰਿੰਸ ਨੇ ਕੀਤਾ ਆਪਣੇ ਗੇ ਪਾਰਟਰ ਦਾ ਕਤਲ

  ਸਾਲ 2010 ‘ਚ ਪ੍ਰਿੰਸ ਸਾਊਦੀ ਬਿਨ ਅਬਦੁਲ ਅਜ਼ੀਜ਼ ਨੇ ਆਪਣੇ ਗੇ ਪਾਰਟਨਰ ਦੀ ਹੱਤਿਆ ਕਰ ਦਿੱਤੀ ਸੀ। ਮੀਡੀਆ ਰਿਪੋਰਟ ਮੁਤਾਬਕ ਇਹ ਹੱਤਿਆ ਉਨ੍ਹਾਂ ਨੇ ਸਾਊਦੀ ਅਰਬ ਦੀ ਥਾਂ ਬ੍ਰਿਟੇਨ ‘ਚ ਕੀਤੀ। ਇਸ ਦੇ ਚੱਲਦੇ ਇਹ ਗੱਲ ਪੂਰੀ ਦੁਨੀਆ ਨੂੰ ਪਤਾ ਲੱਗ ਗਈ। ਹੱਤਿਆ ਦੇ ਦੋਸ਼ ‘ਚ ਬ੍ਰਿਟਿਸ਼ ਅਦਾਲਤ ਨੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਕੈਦੀਆਂ ਦੀ ਅਦਲਾ-ਬਦਲੀ ਨਾਲ ਜੁੜੇ ਕਾਨੂੰਨ ਦੇ ਚੱਲਦੇ ਉਨ੍ਹਾਂ ਨੂੰ ਬਾਅਦ ‘ਚ ਸਾਊਦੀ ਅਰਬ ‘ਚ ਸ਼ਿਫਟ ਕਰ ਦਿੱਤਾ ਗਿਆ ਸੀ। ਉਹ ਫਿਰ ਤੋਂ ਆਜ਼ਾਦ ਹੈ। ਤਾਹਨੂੰ ਦੱਸ ਦਈਏ ਕਿ ਸਾਊਦੀ ਅਰਬ ‘ਚ ਗੇ ਹੋਣਾ ਅਪਰਾਧ ਹੈ ਤੇ ਇਹ ਕਾਨੂੰਨ ਪਿੰ੍ਰਸ ਦੀ ਫੈਮਲੀ ਨੇ ਬਣਾਇਆ ਹੈ।

  5. ਜਦੋਂ ਪ੍ਰਿੰਸ ਨੇ ਨੌਕਰਾਨੀ ਦਾ ਕੀਤਾ ਰੇਪ

  ਸਊਦੀ ਪ੍ਰਿੰਸ ਮਾਜ਼ਿਦ ਬਿਨ ਅਬਦੁੱਲਾਹ ਅਬਦੁਲ ਅਜ਼ੀਜ਼2015 ‘ਚ ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਰੁਕੇ ਸੀ। ਇਥੇ ਉਨ੍ਹਾਂ ਨੇ ਹੋਟਲ ਰੂਮ ‘ਚ ਇਕ ਨੌਕਰਾਨੀ ਨਾਲ ਜ਼ਬਰਦਸਤੀ ਕੀਤੀ। ਮਾਮਲਾ ਅਦਾਲਤ ਪਹੁੰਚਿਆ, ਹਾਲਾਂਕਿ ਬਾਅਦ ‘ਚ ਸਊਦੀ ਅਰਬ ਨੇ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਦੇ ਹੋਏ ਪਿੰ੍ਰਸ ਨੂੰ ਰਿਹਾਅ ਕਰਵਾ ਲਿਆ। ਪ੍ਰਿੰਸ ਖਿਲਾਫ ਦੋਸ਼ ਲਗਾਉਣ ਵਾਲੀ ਨੌਕਰਾਨੀ ਨੇ ਕੇਸ ਵਾਪਸ ਲੈ ਲਿਆ।

  –– ADVERTISEMENT ––

 • in

  ਰਾਤ ਵੇਲੇ ਸੁੰਘਣ ਦੀ ਵੱਧ ਸਮਰਥਾ ਰੱਖਦੈ ਤੁਹਾਡਾ ਨੱਕ

  ਜੇ ਕੋਈ ਤੁਹਾਨੂੰ ਕਹਿੰਦਾ ਹੈ ਕਿ ਸਵੇਰੇ ਉੱਠੋ ਅਤੇ ਗੁਲਾਬ ਸੁੰਘੋ ਤਾਂ ਯਕੀਨ ਮੰਨੋ ਇਹ ਇਕ ਖਰਾਬ ਸਲਾਹ ਹੈ। ਤੁਹਾਡੇ ਸੁੰਘਣ ਦੀ ਸਮਰੱਥਾ 24 ਘੰਟੇ ਬਦਲਦੀ ਰਹਿੰਦੀ ਹੈ। ਤੁਹਾਡੇ ਬੌਡੀ ਕਲਾਕ ਦੇ ਹਿਸਾਬ ਨਾਲ ਤੁਹਾਡੀ ਸਮਰੱਥਾ ਬਦਲਦੀ ਰਹਿੰਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਨੱਕ ਸਭ ਤੋਂ ਵੱਧ ਐਕਟਿਵ ਕਦੋਂ ਰਹਿੰਦਾ ਹੈ ਜਾਂ ਫਿਰ ਕਹਿ ਲਓ ਕਿਸ ਸਮੇਂ ਇਹ ਆਪਣਾ ਕੰਮ ਵਧੀਆ ਤਰੀਕੇ ਨਾਲ ਕਰਦਾ ਹੈ? ਤਾਂ ਦੱਸ ਦੇਈਏ ਇਹ ਸਮਾਂ ਹੁੰਦਾ ਹੈ ਰਾਤ ਦਾ, ਜਦੋਂ ਤੁਸੀਂ ਸੌਣ ਜਾ ਰਹੇ ਹੋ। ਅਜਿਹਾ ਅਸੀਂ ਨਹੀਂ ਕਹਿ ਰਹੇ ਸਗੋਂ ਇਕ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸੌਣ ਤੋਂ ਪਹਿਲਾਂ ਤੁਹਾਡਾ ਨੱਕ ਆਪਣਾ ਕੰਮ ਸਭ ਤੋਂ ਵਧੀਆ ਤਰੀਕੇ ਨਾਲ ਕਰਦਾ ਹੈ। ਇਹ ਸਟੱਡੀ ਕੈਮੀਕਲ ਸੈਂਸੇਜ ਨਾਂ ਦੇ ਜਰਨਲ ਵਿਚ ਪ੍ਰਕਾਸ਼ਿਤ ਹੋਈ। ਇਸ ਦੇ ਲਈ 12 ਤੋਂ 15 ਸਾਲ ਦੇ 37 ਟੀਨ ਏਜਰਸ ਨੂੰ ਪਾਰਟੀ ਤੋਂ ਬਾਅਦ ਲੈਬ ਵਿਚ ਹੀ ਰੁਕਣ ਲਈ ਸੱਦਿਆ ਗਿਆ। 9 ਦਿਨਾਂ ਤੱਕ ਉਨ੍ਹਾਂ ਨੇ ਸ਼ਡਿਊਲ ਫਾਲੋ ਕੀਤਾ, ਜਿਸਦੇ ਤਹਿਤ ਖੋਜਕਾਰਾਂ ਨੇ ਉਨ੍ਹਾਂ ਦੇ ਬੌਡੀ ਕਲਾਕ ‘ਤੇ ਫੋਕਸ ਕੀਤਾ, ਜੋ ਕਿ ਜਾਗਣ ਅਤੇ ਨੀਂਦ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ।

 • in

  ਜੇਬ 'ਚ ਨਹੀਂ ਹੈ ਕੈਸ਼, ਤਾਂ ਅੰਗੂਠਾ ਲਾ ਕੇ ਕਰ ਸਕੋਗੇ ਬੱਸ 'ਚ ਸਫਰ

  ਜੇਕਰ ਤੁਹਾਡੇ ਖਾਤੇ ‘ਚ ਪੈਸੇ ਹਨ ਪਰ ਜੇਬ ‘ਚ ਨਹੀਂ ਅਤੇ ਬੱਸ ‘ਚ ਜਾਣਾ ਵੀ ਜ਼ਰੂਰੀ ਹੈ, ਤਾਂ ਜਲਦ ਮਸ਼ੀਨ ‘ਤੇ ਅੰਗੂਠਾ ਲਾ ਕੇ ਸਫਰ ਕੀਤਾ ਜਾ ਸਕੇਗਾ। ਖਬਰਾਂ ਮੁਤਾਬਕ, ਇਹ ਪ੍ਰੀਖਣ ਉੱਤਰ ਪ੍ਰਦੇਸ਼ ‘ਚ ਸ਼ੁਰੂ ਹੋਣ ਵਾਲਾ ਹੈ। ਜੇਕਰ ਉੱਥੇ ਇਹ ਪ੍ਰੀਖਣ ਸਫਲ ਹੁੰਦਾ ਹੈ ਤਾਂ ਬਾਕੀ ਸੂਬੇ ਵੀ ਇਸ ਨੂੰ ਅਪਣਾ ਸਕਦੇ ਹਨ। ਇਸ ਸੁਵਿਧਾ ਤਹਿਤ ਕੰਡਕਟਰ ਨੂੰ ਇਕ ਮਸ਼ੀਨ ਦਿੱਤੀ ਜਾਵੇਗੀ, ਜਿਸ ‘ਤੇ ਅੰਗੂਠਾ ਲਾਉਂਦੇ ਹੀ ਆਧਾਰ ਨਾਲ ਲਿੰਕ ਖਾਤੇ ਦੀ ਜਾਣਕਾਰੀ ਸਾਹਮਣੇ ਆ ਜਾਵੇਗੀ ਅਤੇ ਯਾਤਰੀ ਵੱਲੋਂ ਉਸ ‘ਚ ਪਿਨ ਭਰਨ ‘ਤੇ ਖਾਤੇ ‘ਚੋਂ ਪੈਸੇ ਕੱਟ ਜਾਣਗੇ। ਇਸ ਤਰੀਕੇ ਨਾਲ ਕੋਈ ਧੋਖਾਧੜੀ ਨਾ ਹੋਵੇ ਇਸ ਲਈ ਟਿਕਟ ‘ਤੇ ਬੈਂਕ ਖਾਤੇ ‘ਚੋਂ ਹੋਏ ਲੈਣ-ਦੇਣ ਦਾ ਪੂਰਾ ਵੇਰਵਾ ਰਹੇਗਾ। ਖਬਰਾਂ ਮੁਤਾਬਕ, ਉੱਤਰ ਪ੍ਰਦੇਸ਼ ਦਾ ਟਰਾਂਸਪੋਰਟ ਵਿਭਾਗ ਰੋਡਵੇਜ਼ ਦੀਆਂ ਬੱਸਾਂ ‘ਚ ਜਲਦ ਹੀ ‘ਕੈਸ਼ਲੈੱਸ ਸਫਰ’ ਦੀ ਸੁਵਿਧਾ ਦੇਣ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ। ਕੈਸ਼ਲੈੱਸ ਟਿਕਟਿੰਗ ਲਈ ਮਸ਼ੀਨਾਂ ਦਾ ਪ੍ਰੀਖਣ ਚੱਲ ਰਿਹਾ ਹੈ। ਇਸ ‘ਤੇ ਮੋਹਰ ਲੱਗਦੇ ਹੀ ਸਰਕਾਰੀ ਬੱਸਾਂ ‘ਚ ਇਹ ਵਿਵਸਥਾ ਲਾਗੂ ਹੋ ਜਾਵੇਗੀ।

  ਕਿਹਾ ਜਾ ਰਿਹਾ ਹੈ ਕਿ ਨਵੀਂ ਮਸ਼ੀਨ ਪਿਛਲੀ ਈ-ਟਿਕਟਿੰਗ ਮਸ਼ੀਨ ਨਾਲੋਂ ਵੱਖਰੀ ਹੋਵੇਗੀ। ਇਸ ‘ਚ ਡੈਬਿਟ-ਕ੍ਰੈਡਿਟ ਕਾਰਡ, ਭੀਮ ਐਪ ਅਤੇ ਅੰਗੂਠਾ ਲਾ ਕੇ ਪੇਮੈਂਟ ਕਰਨ ਦੀ ਵਿਵਸਥਾ ਹੋਵੇਗੀ, ਯਾਨੀ ਇਕ ਹੀ ਮਸ਼ੀਨ ‘ਚ ਸਾਰੇ ਤਰ੍ਹਾਂ ਦੇ ਭੁਗਤਾਨ ਦੀ ਵਿਵਸਥਾ ਹੋਵੇਗੀ। ਯਾਤਰੀ ਆਪਣੀ ਸੁਵਿਧਾ ਮੁਤਾਬਕ, ਡੈਬਿਟ-ਕ੍ਰੈਡਿਟ ਕਾਰਡ ਜਾਂ ਭੀਮ ਐਪ ਜਾਂ ਫਿਰ ਅੰਗੂਠਾ ਲਾ ਕੇ ਪੇਮੈਂਟ ਕਰਕੇ ਟਿਕਟ ਲੈ ਸਕੇਗਾ। ਜਾਣਕਾਰੀ ਮੁਤਾਬਕ, ਕੈਸ਼ਲੈੱਸ ਵਿਵਸਥਾ ਨੂੰ ਉਤਸ਼ਾਹਤ ਕਰਨ ਲਈ ਨਵਾਂ ਸਾਫਟਵੇਅਰ ਤਿਆਰ ਕੀਤਾ ਜਾਵੇਗਾ। ਜੇਕਰ ਇਹ ਵਿਵਸਥਾ ਲਾਗੂ ਹੁੰਦੀ ਹੈ ਤਾਂ ਕੈਸ਼ਲੈੱਸ ਮੁਹਿੰਮ ‘ਚ ਸਰਕਾਰੀ ਬੱਸਾਂ ਦਾ ਅਹਿਮ ਯੋਗਦਾਨ ਹੋ ਸਕਦਾ ਹੈ। ਇਸ ਨਾਲ ਭ੍ਰਿਸ਼ਟਾਚਾਰ ‘ਤੇ ਵੀ ਕਾਫੀ ਹੱਦ ਤਕ ਨਕੇਲ ਕੱਸੀ ਜਾ ਸਕੇਗੀ।

 • in

  ਆਸਟ੍ਰੇਲੀਆ 'ਚ ਪੰਜਾਬੀ ਨੂੰ ਹੋਈ ਜੇਲ, ਕੀਤਾ ਸੀ ਇਹ ਜ਼ੁਰਮ

  ਆਸਟ੍ਰੇਲੀਆ ਦੇ ਸ਼ਹਿਰ ਕੁਈਨਜ਼ਲੈਂਡ ‘ਚ ਇਕ ਪੰਜਾਬੀ ਉਬੇਰ ਡਰਾਈਵਰ ਸੁਖਵਿੰਦਰ ਸਿੰਘ ਗਿੱਲ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸੁਖਵਿੰਦਰ ਨੂੰ ਆਪਣੀ ਕਾਰ ਰਾਹੀਂ ਇਕ ਟੈਕਸੀ ਡਰਾਈਵਰ ਨੂੰ ਟੱਕਰ ਮਾਰਨ ਦੇ ਦੋਸ਼ ਵਿਚ ਸਜ਼ਾ ਸੁਣਾਈ ਗਈ ਹੈ। ਕੁਈਨਜ਼ਲੈਂਡ ਦੇ ਸ਼ਹਿਰ ਗੋਲਡ ਕੋਸਟ ‘ਚ 13 ਮਈ 2016 ਨੂੰ ਇਹ ਹਾਦਸਾ ਵਾਪਰਿਆ।

  36 ਸਾਲਾ ਉਬੇਰ ਡਰਾਈਵਰ ਸੁਖਵਿੰਦਰ ਨੇ ਆਪਣੀ ਤੇਜ਼ ਰਫਤਾਰ ਕਾਰ ਨਾਲ ਟੈਕਸੀ ਦੇ ਬਾਹਰ ਖੜ੍ਹੇ ਜਗਮੀਤ ਸਿੱਧੂ ਨੂੰ ਟੱਕਰ ਮਾਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਸੀ। ਹਾਦਸੇ ਵਿਚ ਜਗਮੀਤ ਦੀ ਇਕ ਲੱਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਅਤੇ ਉਹ 2 ਹਫਤੇ ਤੋਂ ਵਧ ਸਮਾਂ ਹਸਪਤਾਲ ਵਿਚ ਰਹੇ। ਇਸ ਘਟਨਾ ਤੋਂ ਬਾਅਦ ਸੁਖਵਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਸੀ।

  ਜੱਜ ਨੇ ਸੁਖਵਿੰਦਰ ਸਿੰਘ ਨੂੰ ਖਤਰਨਾਕ ਢੰਗ ਨਾਲ ਡਰਾਈਵਿੰਗ ਕਰਨ ਅਤੇ ਜਗਮੀਤ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦਾ ਦੋਸ਼ੀ ਮੰਨਿਆ। ਘਟਨਾ ਦੀ ਇਹ ਸਾਰੀ ਵੀਡੀਓ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈ ਹੈ, ਜਿਸ ਨੂੰ ਅਦਾਲਤ ‘ਚ ਜੱਜ ਨੂੰ ਦਿਖਾਇਆ ਗਿਆ।

  ਜੱਜ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਗਿੱਲ ਤੇਜ਼ ਰਫਤਾਰ ਕਾਰ ਨਾਲ ਉਸ ਦਿਸ਼ਾ ‘ਚ ਗਏ, ਜਿੱਥੇ ਸਿੱਧੂ ਖੜ੍ਹੇ ਸਨ। ਜਗਮੀਤ ਨੂੰ ਸਿਹਤਮੰਦ ਹੋਣ ਲਈ ਕੁਝ ਸਮਾਂ ਹੋਰ ਲੱਗੇਗਾ। ਉਹ ਅਜੇ ਇਸ ਕਾਬਲ ਨਹੀਂ ਹਨ ਕਿ ਖੁਦ ਡਰਾਈਵ ਕਰ ਸਕਣ।

 • in

  How to Make M&M’s Christmas Cookie Bars

 • in

  ਪੁੱਤ ਦੇ ਕਾਤਲ ਨੂੰ ਗਲ ਲਗਾ ਕੇ ਰੋਣ ਲੱਗਾ ਪਿਤਾ, ਜੱਜ ਦੇ ਵੀ ਨਾ ਰੁਕੇ ਹੰਝੂ

  ਅਮਰੀਕਾ ਦੇ ਸੂਬੇ ਕੇਨਟਕੀ ਦੇ ਸ਼ਹਿਰ ਲੈਕਸੀਨਗਟਨ ‘ਚ ਇਕ 22 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਦੇ ਕੇਸ ਦੀ ਸੁਣਵਾਈ ਚੱਲ ਰਹੀ ਹੈ। ਇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਦੋਸ਼ੀ ਟਰੇਅ ਰੇਲਫੋਰਡ ਨੂੰ 31 ਸਾਲਾਂ ਦੀ ਸਜ਼ਾ ਸੁਣਾਈ ਪਰ ਉਸ ਸਮੇਂ ਜੋ ਅਦਾਲਤ ‘ਚ ਹੋਇਆ ਉਸ ਨੂੰ ਦੇਖ ਜੱਜ ਦੇ ਵੀ ਹੰਝੂ ਨਾ ਰੁਕੇ। ਅਪ੍ਰੈਲ 2015 ‘ਚ 22 ਸਾਲਾ ਸਾਲਾਹੁਦੀਨ ਜਿਟਮੋਡ ਨਾਂ ਦਾ ਨੌਜਵਾਨ ਪਿੱਜ਼ਾ ਦੀ ਡਲਿਵਰੀ ਕਰਨ ਗਿਆ ਸੀ ਤੇ ਰਸਤੇ ‘ਚ ਟਰੇਅ ਅਤੇ ਉਸ ਦੇ ਦੋ ਸਾਥੀਆਂ ਨੇ ਉਸ ਨੂੰ ਘੇਰ ਕੇ ਪਹਿਲਾਂ ਲੁੱਟਿਆ ਤੇ ਫਿਰ ਮੌਤ ਦੇ ਘਾਟ ਉਤਾਰ ਦਿੱਤਾ। ਜਾਂਚ ਮਗਰੋਂ ਪਤਾ ਲੱਗਾ ਕਿ ਇਸ ਦਾ ਕਸੂਰਵਾਰ ਟਰੇਅ ਹੀ ਹੈ, ਉਸ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮੰਗਲਵਾਰ ਨੂੰ ਜਦ ਇਸ ਮੁਕੱਦਮੇ ਦੀ ਸੁਣਵਾਈ ਹੋ ਰਹੀ ਸੀ ਤਾਂ ਮ੍ਰਿਤਕ ਦੇ ਪਿਤਾ ਨੇ ਅਦਾਲਤ ‘ਚ ਸਭ ਦੇ ਸਾਹਮਣੇ ਕਿਹਾ ਕਿ ਉਹ ਉਸ ਨੂੰ ਮੁਆਫ ਕਰਦਾ ਹੈ। ਉਸ ਨੇ ਕਿਹਾ,”ਮੈਂ ਤੇਰੇ ਤੋਂ ਨਫਰਤ ਨਹੀਂ ਕਰਦਾ, ਤੇਰੇ ਹੱਥੋਂ ਮੇਰੇ ਪੁੱਤ ਦਾ ਕਤਲ ਹੋਇਆ ਪਰ ਇਸ ਦਾ ਦੋਸ਼ੀ ਤੂੰ ਨਹੀਂ ਤੇਰੇ ਅੰਦਰ ਬੈਠਾ ਸ਼ੈਤਾਨ ਸੀ। ਇਸ ਲਈ ਮੈਂ ਉਸ ਸ਼ੈਤਾਨ ਨੂੰ ਨਫਰਤ ਕਰਦਾ ਹਾਂ। ਮੈਂ ਨਹੀਂ ਚਾਹੁੰਦਾ ਕਿ ਮੇਰੇ ਪੁੱਤ ਦੇ ਕਤਲ ਦੇ ਭਾਰ ਨਾਲ ਤੇਰੀ ਜ਼ਿੰਦਗੀ ਵੀ ਖਰਾਬ ਹੋਵੇ।” ਇਸ ਮਗਰੋਂ ਬਜ਼ੁਰਗ ਪਿਤਾ ਨੇ ਉਸ ਦੋਸ਼ੀ ਨੂੰ ਗਲ ਨਾਲ ਲਗਾ ਲਿਆ। ਉੱਥੇ ਬੈਠੇ ਹਰੇਕ ਵਿਅਕਤੀ ਦੀ ਅੱਖ ਭਰ ਗਈ ਤੇ ਜੱਜ ਦੇ ਵੀ ਹੰਝੂ ਨਾ ਰੁਕ ਸਕੇ।

 • in

  'ਗੰਨਾ' ਤੋੜੇਗਾ ਰਿਕਾਰਡ, ਖੰਡ 'ਤੇ ਮਿਲੇਗੀ ਰਾਹਤ

  ਨਵੇਂ ਖੰਡ ਸੀਜ਼ਨ ‘ਚ ਖੰਡ ਦੀਆਂ ਕੀਮਤਾਂ ਵਧਣ ਦੇ ਆਸਾਰ ਘੱਟ ਹਨ, ਜਿਸ ਨਾਲ ਜਨਤਾ ਨੂੰ ਰਾਹਤ ਮਿਲ ਸਕਦੀ ਹੈ। ਹਾਲਾਂਕਿ ਅਜਿਹਾ ਤਾਂ ਹੀ ਸੰਭਵ ਹੋਵੇਗਾ ਜੇਕਰ ਖੰਡ ਦੇ ਭਾਰੀ ਉਤਪਾਦਨ ‘ਤੇ ਪ੍ਰਗਟ ਕੀਤਾ ਗਿਆ ਅੰਦਾਜ਼ਾ ਸਹੀ ਸਾਬਤ ਹੁੰਦਾ ਹੈ। ਭਾਰਤੀ ਖੰਡ ਉਦਯੋਗ ਦੇ ਇਕ ਵਰਗ ਦਾ ਕਹਿਣਾ ਹੈ ਕਿ ਖੰਡ ਸੀਜ਼ਨ 2018-19 ‘ਚ ਖੰਡ ਉਤਪਾਦਨ 290 ਤੋਂ 300 ਲੱਖ ਟਨ ਦੇ ਰਿਕਾਰਡ ਪੱਧਰ ‘ਤੇ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ 2017-18 ‘ਚ ਉਤਪਾਦਨ 250 ਲੱਖ ਟਨ ਰਹਿਣ ਦਾ ਅੰਦਾਜ਼ਾ ਹੈ। 2018-19 ਦਾ ਇਹ ਅੰਦਾਜ਼ਾ ਕੁਝ ਸੂਬਿਆਂ ‘ਚ ਗੰਨੇ ਦੀ ਖੜ੍ਹੀ ਫਸਲ ਅਤੇ ਕਿਸਾਨਾਂ ਦੇ ਬਿਜਾਈ ਦੇ ਇਰਾਦੇ ‘ਤੇ ਆਧਾਰਿਤ ਹੈ। ਜੇਕਰ ਇਹ ਅੰਦਾਜ਼ਾ ਸਹੀ ਸਾਬਤ ਹੁੰਦਾ ਹੈ, ਤਾਂ ਇਹ ਨਾ ਸਿਰਫ ਭਾਰਤ ‘ਚ ਕਿਸੇ ਇਕ ਸਾਲ ‘ਚ ਸਭ ਤੋਂ ਵਧ ਉਤਪਾਦਨ ਹੋਵੇਗਾ ਸਗੋਂ ਇਹ 2017-18 ਦੇ ਉਤਪਾਦਨ ਨਾਲੋਂ ਤਕਰੀਬਨ 40 ਤੋਂ 50 ਲੱਖ ਟਨ ਜ਼ਿਆਦਾ ਹੋਵੇਗਾ। ਨਵਾਂ ਖੰਡ ਸੀਜ਼ਨ 2018-19 ਅਗਲੇ ਸਾਲ ਅਕਤੂਬਰ ‘ਚ ਸ਼ੁਰੂ ਹੋਵੇਗਾ।

  ਇੰਡਸਟਰੀ ਦੇ ਇਕ ਵਰਗ ਦਾ ਮੰਨਣਾ ਹੈ ਕਿ ਅਗਲੇ ਸੀਜ਼ਨ ਦੌਰਾਨ ਉੱਤਰ ਪ੍ਰਦੇਸ਼ ‘ਚ ਸੀ0-238 ਕਿਸਮ ਦੇ ਗੰਨੇ ਦੀ ਬਿਜਾਈ 80 ਫੀਸਦੀ ਰਕਬੇ ‘ਚ ਹੋਣ ਦੇ ਆਸਾਰ ਹਨ, ਜਿਸ ਨਾਲ ਖੰਡ ਉਤਪਾਦਨ ‘ਚ ਵਾਧਾ ਹੋਵੇਗਾ। ਉੱਤਰ ਪ੍ਰਦੇਸ਼ ‘ਚ ਇਸ ਕਿਸਮ ਦੇ ਗੰਨੇ ਦੀ ਨਾ ਸਿਰਫ ਪ੍ਰਤੀ ਹੈਕਟੇਅਰ ਉਤਪਾਦਕਤਾ ਜ਼ਿਆਦਾ ਹੈ ਸਗੋਂ ਇਸ ਤੋਂ ਖੰਡ ਵੀ ਮੌਜੂਦਾ ਕਿਸਮਾਂ ਨਾਲੋਂ ਜ਼ਿਆਦਾ ਬਣਦੀ ਹੈ। ਮਹਾਰਾਸ਼ਟਰ ਨੂੰ ਪਿੱਛੇ ਛੱਡ ਕੇ ਉੱਤਰ ਪ੍ਰਦੇਸ਼ ਦੇਸ਼ ਦਾ ਸਭ ਤੋਂ ਵੱਡਾ ਖੰਡ ਉਤਪਾਦਕ ਸੂਬਾ ਬਣ ਗਿਆ ਹੈ ਅਤੇ ਉਹ ਗੰਨੇ ਦੀ ਇਸ ਕਿਸਮ ਦੀ ਬਦੌਲਤ ਟਾਪ ‘ਤੇ ਰਹਿ ਸਕਦਾ ਹੈ। ਇੰਡਸਟਰੀ ਦੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਸਾਲ ਵਾਪਸ ਜਾਂਦਾ ਮਾਨਸੂਨ ਚੰਗਾ ਰਿਹਾ ਹੈ ਅਤੇ ਕਿਸਾਨਾਂ ਲਈ ਗੰਨੇ ਦੀਆਂ ਕੀਮਤਾਂ ਵੀ ਸਥਿਰ ਬਣੀਆਂ ਹੋਈਆਂ ਹਨ, ਜਿਸ ਨਾਲ ਉਹ ਜ਼ਿਆਦਾ ਰਕਬੇ ‘ਚ ਗੰਨੇ ਦੀ ਬਿਜਾਈ ਲਈ ਹੋਰ ਉਤਸ਼ਾਹਤ ਹੋਣਗੇ। ਉੱਥੇ ਹੀ, ਸਰਬ ਭਾਰਤੀ ਖੰਡ ਵਪਾਰ ਸੰਘ ਦੇ ਮੁੱਖ ਕਾਰਜਕਾਰੀ ਆਰ. ਪੀ. ਬਾਗਰੀਆ ਨੇ ਕਿਹਾ ਕਿ ਹਾਲਾਂਕਿ ਅਸੀਂ ਅਜੇ 2018-19 ‘ਚ ਉਤਪਾਦਨ ਦਾ ਮੁਲਾਂਕਣ ਨਹੀਂ ਕੀਤਾ ਹੈ ਪਰ ਬਾਜ਼ਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਉਤਪਾਦਨ ਵਧਣ ਦਾ ਅੰਦਾਜ਼ਾ ਹੈ। ਉੱਥੇ ਹੀ ਉੱਤਰ ਪ੍ਰਦੇਸ਼ ‘ਚ ਇਸ ਵਾਰ ਗੰਨੇ ਦੀ ਕੀਮਤ ਵੀ ਚੰਗੀ ਮਿਲਣ ਦੇ ਆਸਾਰ ਹਨ। ਉੱਥੇ ਦੀ ਸਰਕਾਰ ਨੇ ਆਮ ਕਿਸਮ ਅਤੇ ਅਗੇਤੀ ਕਿਸਮ ਦਾ ਮੁੱਲ ਵਧਾ ਕੇ ਕ੍ਰਮਵਾਰ 315 ਰੁਪਏ ਪ੍ਰਤੀ ਕੁਇੰਟਲ ਅਤੇ 325 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ।

 • in

  23 Memes That Graphic Designers Will Love

  23 Memes That Graphic Designers Will Love

  23 Memes That Graphic Designers Will Love

 • in ,

  ਸਰਦੀ-ਜ਼ੁਕਾਮ ਤੋਂ ਛੁਟਾਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

  ਮੌਸਮ ਵਿਚ ਬਦਲਾਅ ਦੇ ਕਾਰਨ ਛੋਟੀ-ਛੋਟੀ ਸਿਹਤ ਸੰਬੰਧੀ ਸਮੱਸਿਆਵਾਂ ਜਿਵੇਂ ਸਰਦੀ-ਜ਼ੁਕਾਮ ਆਦਿ ਹੋਣਾ ਆਮ ਗੱਲ ਹੈ। ਵੱਡਿਆਂ ਦੀ ਤੁਲਨਾ ਵਿਚ ਛੋਟੇ ਬੱਚਿਆਂ ਨੂੰ ਸਰਦੀ-ਜ਼ੁਕਾਮ ਵਰਗੀਆਂ ਪ੍ਰੇਸ਼ਾਨੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਵਿਚ ਬੱਚਿਆਂ ਦੀ ਪ੍ਰੋਪਰ ਕੇਅਰ ਕਰਨੀ ਪੈਂਦੀ ਹੈ, ਤਾਂ ਕਿ ਉਹ ਸਰਦੀ-ਜ਼ੁਕਾਮ ਤੋਂ ਬਚਿਆ ਰਹਿ ਸਕੇ। ਬੱਚਿਆਂ ਦੀ ਚਮੜੀ ਕਾਫੀ ਨਾਜ਼ੁਕ ਹੁੰਦੀ ਹੈ ਜੋ ਦੂਸ਼ਿਤ ਹਵਾ ਜਾਂ ਕਿਸੇ ਇਨਫੈਕਸ਼ਨ ਦੀ ਵਜ੍ਹਾ ਨਾਲ ਵੀ ਜਲਦੀ ਹੀ ਰੋਗਾਣੂਆਂ ਦੇ ਸੰਪਰਕ ਵਿਚ ਆ ਜਾਂਦੇ ਹਨ। ਇਸ ਤੋਂ ਬੱਚਿਆਂ ਨੂੰ ਬਚਾਉਣ ਲਈ ਮਾਂ-ਬਾਪ ਕਈ ਦਵਾਈਆਂ ਲੈ ਕੇ ਆਉਂਦੇ ਹਨ ਪਰ ਉਨ੍ਹਾਂ ਦਾ ਕੋਈ ਜ਼ਿਆਦਾ ਅਸਰ ਨਹੀਂ ਦਿੱਖਦਾ। ਅਜਿਹੇ ਵਿਚ ਤੁਸੀਂ ਕੁਝ ਘਰੇਲੂ ਤਰੀਕੇ ਅਪਣਾ ਕੇ ਬੱਚਿਆਂ ਨੂੰ ਸਰਦੀ ਜੁਕਾਮ ਤੋਂ ਬਚਾ ਸਕਦੇ ਹੋ।

  1. ਨਿੰਬੂ

  ਇਕ ਕੜਾਈ ਵਿਚ 4 ਨਿੰਬੂ ਦੇ ਰਸ ਅਤੇ ਉਸ ਦੇ ਛਿਲਕੇ ਪਾ ਲਓ। ਫਿਰ ਇਸ ਵਿਚ 1 ਚਮੱਚ ਅਦਰਕ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ 10 ਮਿੰਟ ਲਈ ਕਾੜ ਲਓ। ਫਿਰ ਇਸ ਮਿਸ਼ਰਣ ਨੂੰ ਛਾਣ ਕੇ ਵੱਖਰਾ ਕਰ ਲਓ। ਇਸ ਪਾਣੀ ਵਿਚ ਸ਼ਹਿਦ ਮਿਲਾ ਕੇ ਬੱਚਿਆਂ ਨੂੰ ਦਿਨ ਵਿਚ 2-3 ਵਾਰ ਪੀਣ ਲਈ ਦਿਓ।

  2. ਸ਼ਹਿਦ

  ਜੇ ਬੱਚਾ 1 ਸਾਲ ਜਾਂ ਉਸ ਤੋਂ ਵੀ ਜ਼ਿਆਦਾ ਛੋਟੀ ਉਮਰ ਦਾ ਹੈ ਤਾਂ ਇਕ ਚਮੱਚ ਨਿੰਬੂ ਦੇ ਰਸ ਵਿਚ 2 ਚਮਚ  ਸ਼ਹਿਦ ਮਿਲਾ ਕੇ ਬੱਚਿਆਂ ਨੂੰ 2-3 ਘੰਟੇ ਦੇ ਫਰਕ ਨਾਲ ਪਿਲਾਓ। ਇਸ ਨਾਲ ਬੱਚਿਆਂ ਨੂੰ ਸੁੱਕੀ ਖਾਂਸੀ ਅਤੇ ਛਾਤੀ ਵਿਚ ਦਰਦ ਤੋਂ ਰਾਹਤ ਮਿਲੇਗੀ।

  3. ਅਦਰਕ

  6 ਕੱਪ ਪਾਣੀ ਵਿਚ ਅੱਧਾ ਕੱਪ ਬਾਰੀਕ ਕੱਟਿਆ ਹੋਇਆ ਅਦਰਕ ਅਤੇ ਦਾਲਚੀਨੀ ਦੇ 2 ਛੋਟੇ ਟੁੱਕੜਿਆਂ ਨੂੰ 20 ਮਿੰਟ ਤੱਕ ਘੱਟ ਗੈਸ ‘ਤੇ ਪਕਾਓ। ਫਿਰ ਇਸ ਨੂੰ ਛਾਣ ਲਓ। ਇਸ ਕਾੜੇ ਨਾਲ ਬੱਚਿਆਂ ਨੂੰ ਬਰਾਬਰ ਮਾਤਰਾ ਵਿਚ ਗਰਮ-ਪਾਣੀ ਮਿਲਾ ਕੇ ਪਿਲਾਓ।

 • in

  ਸੇਫ ਸਕੂਲ ਵਾਹਨ ਪਾਲਿਸੀ' ਦੀਆਂ ਧੱਜੀਆਂ ਉਡਾ ਰਹੇ ਹਨ ਸੀ. ਐੱਮ. ਸਿਟੀ ਦੇ ਸਕੂਲ

  ਮਾਣਯੋਗ ਅਦਾਲਤ ਦੇ ਆਦੇਸ਼ਾਂ ‘ਤੇ ਸਰਕਾਰਾਂ ਵੱਲੋਂ ਬੱਚਿਆਂ ਦੀ ਸੁਰੱÎਖਿਆ, ਸਨਮਾਨ ਅਤੇ ਬਚਾਅ ਹਿੱਤ ਬਣਾਈ ‘ਸੇਫ ਸਕੂਲ ਵਾਹਨ ਪਾਲਸੀ’ ਸੀ. ਐੱਮ. ਸਿਟੀ ਵਿਚ ਨਿੱਜੀ ਵਿਦਿਅਕ ਅਦਾਰਿਆਂ ਤੱਕ ਹੀ ਸਿਮਟ ਕੇ ਰਹਿ ਗਈ ਹੈ। ਇਸ ਪਾਲਿਸੀ ਦਾ ਜ਼ਿਆਦਾਤਰ ਸਰਕਾਰੀ ਸਕੂਲਾਂ ‘ਤੇ ਕੋਈ ਵੀ ਅਸਰ ਪਿਆ ਨਹੀਂ ਜਾਪ ਰਿਹਾ।

  ਇਥੇ ਜ਼ਿਆਦਾਤਰ ਸਰਕਾਰੀ ਸਕੂਲ ਸੀ. ਸੀ. ਟੀ. ਵੀ. ਕੈਮਰਿਆਂ ਸਮੇਤ ਹੋਰ ਕਈ ਸੁਰੱਖਿਅਤ ਯੰਤਰਾਂ ਤੋਂ ਵਾਂਝੇ ਵਿਖਾਈ ਦੇ ਰਹੇ ਹਨ। ਸਰਕਾਰੀ ਸਕੂਲਾਂ ਅੰਦਰ ਅੱਗ ਬੁਝਾਊ ਯੰਤਰ ਦਾ ਕੋਈ ਪ੍ਰਬੰਧ ਨਹੀਂ ਹੈ। ਇਨ੍ਹਾਂ ਸਕੂਲਾਂ ਵਿਚ ਫਸਟ-ਏਡ ਦਾ ਕੋਈ ਪ੍ਰਬੰਧ ਨਹੀਂ ਹੈ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਜ਼ਿਆਦਾਤਰ ਸਰਕਾਰੀ ਸਕੂਲਾਂ ‘ਚ ਬਣਾਈਆਂ ਸਕੂਲ ਸੇਫਟੀ ਕਮੇਟੀਆਂ ਫਾਈਲਾਂ ਤੱਕ ਹੀ ਸੀਮਤ ਹਨ।

  ਇਹ ਵੀ ਜਾਣਕਾਰੀ ਮਿਲੀ ਹੈ ਕਿ ਅਜਿਹੀਆਂ ਕਮੇਟੀਆਂ ਦੀ ਜ਼ਿਆਦਤਰ ਸਰਕਾਰੀ ਸਕੂਲ ਮੀਟਿੰਗ ਤੱਕ ਨਹੀਂ ਬੁਲਾਉਂਦੇ ਅਤੇ ਨਾ ਹੀ ਸਕੂਲਾਂ ਵਿਚ ਬੱਚਿਆਂ ਦੀ ਸੁਰੱਖਿਆ ਲਈ ਕੋਈ ਸੈਮੀਨਾਰ ਵਗੈਰਾ ਕਰਵਾ ਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਗਰੂਕ ਕਰਦੇ ਹਨ, ਜਦਕਿ ਨਿੱਜੀ ਸਕੂਲਾਂ ਵਿਚ ਅਜਿਹੇ ਸੈਮੀਨਾਰ ਅਤੇ ਪ੍ਰੋਗਰਾਮ ਮਾਹਿਰਾਂ ਨੂੰ ਸੱਦ ਕੇ ਕਰਵਾਏ ਜਾਂਦੇ ਹਨ।

  ਸਰਕਾਰ ਨੇ ਹਾਲ ਹੀ ਵਿਚ ਪੱਤਰ ਰਾਹੀਂ ਸਮੂਹ ਵਿਦਿਅਕ ਅਦਾਰਿਆਂ, ਜਿਨ੍ਹਾਂ ਵਿਚ ਸਰਕਾਰੀ ਸਕੂਲ, ਸੀ.ਬੀ.ਐੱਸ.ਈ. ਸਕੂਲ ਸਮੇਤ ਹੋਰ ਵਿਭਾਗਾਂ ਅਤੇ ਯੂਨੀਵਰਸਿਟੀਆਂ ਨਾਲ ਸਬੰਧਿਤ ਵਿਦਿਅਕ ਅਦਾਰਿਆਂ ਨੂੰ ਕਿਹਾ ਸੀ ਕਿ ਬੱਚਿਆਂ ਦੀ ਸੇਫਟੀ ਲਈ ਵੱਧ ਤੋਂ ਵੱਧ ਉਪਰਾਲੇ ਕਰਨ। ਪਹਿਲ ਦੇ ਆਧਾਰ ‘ਤੇ ਸਕੂਲਾਂ ਵਿਚ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਲਾਇਆ ਜਾਵੇ। ਇਸ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਸਮੇਤ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਹਦਾਇਤਾਂ ਸਨ ਕਿ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਅਤੇ ਇਨ੍ਹਾਂ ਵਿਚ ਬੱਚਿਆਂ ਦੀ ਸੁਰੱਖਿਆ ਸਬੰਧੀ ਹਰ ਇਕ ਪੱਖ ਨੂੰ ਲਾਗੂ ਕੀਤਾ ਜਾਵੇ। ਇਸ ਤੋਂ ਇਲਾਵਾ ਸਕੂਲਾਂ ਵਿਚ ਸਕੂਲ ਸੇਫਟੀ ਕਮੇਟੀਆਂ ਬਣਾਉਣ ਦੇ ਵੀ ਆਦੇਸ਼ ਸਨ। ਬੇਸ਼ੱਕ ਇਹ ਸਾਰੇ ਆਦੇਸ਼ ਸਕੂਲਾਂ ਵਿਚ ਬਕਾਇਦਾ ਲਿਖਤੀ ਤੌਰ ‘ਤੇ ਲਾਗੂ ਕਰ ਕੇ ਰਿਪੋਰਟਾਂ ਸਬੰਧਿਤ ਅਧਿਕਾਰੀਆਂ ਦੇ ਦਫਤਰਾਂ ‘ਚ ਪਹੁੰਚ ਗਈਆਂ ਹਨ ਪਰ ਜ਼ਿਆਦਤਰ ਸਰਕਾਰੀ ਸਕੂਲ ਅਜੇ ਵੀ ਇਨ੍ਹਾਂ ਨੂੰ ਲਾਗੂ ਕਰਨ ਵਿਚ ਕੋਹਾਂ ਦੂਰ ਹਨ। ਜ਼ਿਅਦਾਤਰ ਸਕੂਲਾਂ ਵਿਚ ਅਜੇ ਤੱਕ ਸੀ. ਸੀ. ਟੀ. ਵੀ. ਕੈਮਰੇ ਤੱਕ ਨਹੀਂ ਹਨ, ਕਈ ਸਕੂਲਾਂ ਨੇ ਬੱਚਿਆਂ ਲਈ ਆਟੋ ਰਿਕਸ਼ਾ ਲਾਏ ਹੋਏ ਹਨ, ਜਿਨ੍ਹਾਂ ਸਬੰਧੀ ਸਕੂਲ ਪ੍ਰਸ਼ਾਸਨ ਇਹ ਕਹਿ ਕਿ ਪੱਲਾ ਝਾੜ ਲੈਂਦਾ ਹੈ ਕਿ ਇਹ ਤਾਂ ਬੱਚਿਆਂ ਦੇ ਮਾਪਿਆਂ ਨੇ ਖੁਦ ਲਾਏ ਹਨ, ਸਕੂਲ ਦੀ ਕੋਈ ਦਖਲ ਅੰਦਾਜ਼ੀ ਨਹੀਂ ਹੈ। ਇਸ ਤੋਂ ਇਲਾਵਾ ਕਈ ਸਰਕਾਰੀ ਸਕੂਲਾਂ ਵਿਚ ਤਾਂ ਲੜਕਿਆਂ ਅਤੇ ਲੜਕੀਆਂ ਦੇ ਬਾਥਰੂਮ ਕਿੰਨੀ-ਕਿੰਨੀ ਦੂਰ ਹਨ, ਕਈ ਪਿੰਡਾਂ ਵਿਚ ਤਾਂ ਸਕੂਲਾਂ ਦੀ ਚਾਰਦੀਵਾਰੀ ਛੋਟੀ-ਛੋਟੀ ਹੈ। ਬੱਚਿਆਂ ਦਾ ਗੇਟ ਤੋਂ ਬਾਹਰ ਆਉਣਾ-ਜਾਣਾ ਉਸੇ ਤਰ੍ਹਾਂ ਹੀ ਲੱਗਿਆ ਰਹਿੰਦਾ ਹੈ। ਇਹ ਸਕੂਲਾਂ ਨੇ ਕਮੇਟੀਆਂ ਤਾਂ ਬਣਾ ਦਿੱਤੀਆ ਪਰ ਉਨ੍ਹਾਂ ਦੀ ਮੀਟਿੰਗ ਕਦੇ ਨਹੀਂ ਬੁਲਾਈ। ਸਰਕਾਰੀ ਸਕੂਲਾਂ ਅੰਦਰ ਅੱਗ ਬੁਝਾਊ ਯੰਤਰ ਦਾ ਕੋਈ ਪ੍ਰਬੰਧ ਨਹੀਂ ਹੈ।

  ਇਨ੍ਹਾਂ ਸਕੂਲਾਂ ਵਿਚ ਫਸਟ-ਏਡ ਦਾ ਕੋਈ ਪ੍ਰਬੰਧ ਨਹੀਂ ਹੈ, ਜਦਕਿ ਸਕੂਲਾਂ ਵਿਚ ਕਿਸੇ ਵੀ ਅਜਿਹੇ ਮਾਹਿਰ ਤੋਂ ਟ੍ਰੇਨਿੰਗ ਦਿਵਾਉਣੀ ਜ਼ਰੂਰੀ ਹੈ, ਜਿਸ ਨੂੰ ਫਸਟ-ਏਡ ਸਮੇਤ ਹੋਰ ਬਚਾਓ ਦੇ ਸਾਧਨਾ ਬਾਰੇ ਪੂਰੀ ਜਾਣਕਾਰੀ ਹੋਵੇ।  ਇਹ ਸਾਰਾ ਕੁਝ ਨਿੱਜੀ ਸਕੂਲਾਂ ਵਿਚ ਤਾਂ ਵੇਖਣ ਨੂੰ ਮਿਲ ਰਿਹਾ ਹੈ ਪਰ ਸਰਕਾਰੀ ਸਕੂਲਾਂ ਵਿਚ ਅਜਿਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ। ਇਸ ਪਿੱਛੇ ਸਰਕਾਰ ਵੱਲੋਂ ਗ੍ਰਾਂਟ ਨਾ ਮਿਲਣਾ ਵੱਡਾ ਕਾਰਨ ਹੋ ਸਕਦਾ ਹੈ। ਉਧਰ ਫਾਇਰ ਬ੍ਰਿਗੇਡ ਅਧਿਕਾਰੀ ਦਾ ਕਹਿਣਾ ਹੈ ਕਿ ਸਕੂਲਾਂ ਨੂੰ ਅੱਗ ਬਝਾਊ ਯੰਤਰਾਂ ਸਬੰਧੀ ਸਰਟੀਫਿਕੇਟ ਲੈਣਾ ਜ਼ਰੂਰੀ ਹੈ, ਜਿਸ ਤੋਂ ਸਰਕਾਰੀ ਸਕੂਲ ਕਾਫੀ ਪਿੱਛੇ ਹਨ। ਇਸ ਲਈ ਅਜਿਹੇ ਸਕੂਲਾਂ ਨੂੰ ਵੀ ਅੱਗ ਬਝਾਊ ਯੰਤਰ ਲਗਾ ਕੇ ਸਰਟੀਫਿਕੇਟ ਲੈ ਲੈਣਾ ਚਾਹੀਦਾ ਹੈ।

  ਸਰਕਾਰੀ ਸਕੂਲਾਂ ਕੋਲ ਫੰਡਾਂ ਦੀ ਘਾਟ : ਡੀ. ਈ. ਓ.

  ਇਸ ਸਬੰਧੀ ਜ਼ਿਲਾ ਸਿੱÎਖਿਆ ਅਫਸਰ ਕੰਵਲ ਕੁਮਾਰੀ ਦਾ ਕਹਿਣਾ ਹੈ ਕਿ ਸਰਕਾਰੀ ਸਕੁਲਾਂ ਵਿਚ ਹਰ ਇਕ ਆਦੇਸ਼ ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਰਿਹਾ ਹੈ ਪਰ ਕੁਝ ਫੰਡਾਂ ਦੀ ਘਾਟ ਕਾਰਨ ਨਿਯਮ ਆੜੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਵਾਹਨ ਪਾਲਿਸੀ ਦਾ ਸਰਕਾਰੀ ਸਕੂਲਾਂ ‘ਚ ਟਰਾਂਸਪੋਰਟ ਸੁਵਿਧਾ ਨਾ ਹੋਣ ਕਾਰਨ ਸੇਫ ਵਾਹਨ ਪਾਲਿਸੀ ਦਾ ਕੋਈ ਅਹਿਮ ਰੋਲ ਨਹੀਂ ਹੈ, ਜਦਕਿ ਬੱਚਿਆਂ ਲਈ ਆਟੋ ਰਿਕਸ਼ਾ ਨੂੰ ਉਹ ਮਾਪਿਆ ਵੱਲੋਂ ਲਗਾਏ ਹੋਣ ਦਾ ਕਹਿ ਕਿ ਪੱਲਾ ਝਾੜ ਗਏ। ਸੀ.ਸੀ.ਟੀ.ਵੀ. ਸਬੰਧੀ ਫੰਡਾਂ ਦੀ ਘਾਟ ਨੂੰ ਜ਼ਿੰਮੇਵਾਰ ਦੱਸਿਆ।

  ਹਰ ਇਕ ਸਕੂਲ ਲਈ ਟ੍ਰੇਨਿੰਗ ਜ਼ਰੂਰੀ : ਕੇ. ਆਰ. ਵਰਮਾ

  ਰੈੱਡ ਕਰਾਸ ਤੋਂ ਰਿਟਾਇਰਡ ਟ੍ਰੇਨਿੰਗ ਅਫਸਰ ਕੇ. ਆਰ. ਵਰਮਾ ਨੇ ਕਿਹਾ ਕਿ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਹਰ ਇਕ ਸਕੂਲ ਵਿਚ ਅੱਗ ਬਝਾਊੁ, ਫਸਟ ਏਡ, ਆਪਣੇ-ਆਪ ਦਾ ਬਚਾਅ ਸਮੇਤ ਹੋਰ ਸੁਰੱਖਿਆ ਸਬੰਧੀ ਟ੍ਰੇਨਿੰਗ ਬੱਚਿਆਂ ਨੂੰ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਤੱਕ ਅਣਗਿਣਤ ਸਕੂਲਾਂ ‘ਚ ਅਜਿਹੀਆਂ ਟ੍ਰੇਨਿੰਗਾਂ ਦੇ ਚੁੱਕੇ ਹਨ ਪਰ 95 ਫੀਸਦੀ ਸਕੂਲ ਨਿੱਜੀ ਹਨ, ਜਦਕਿ ਸਰਕਾਰੀ ਸਕੂਲ ਅਜਿਹੀਆਂ ਟ੍ਰੇਨਿੰਗ ਦਿਵਾਉਣ ਵਿਚ ਦਿਲਚਸਪੀ ਨਹੀਂ ਵਿਖਾਉਂਦੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਵੀ ਨਹੀਂ ਹੋ ਰਿਹਾ।

Load More
Congratulations. You've reached the end of the internet.