in

ਸਲਵਿੰਦਰ ਜਾਂਚ ਕਮੇਟੀ ਕੋਲ ਪੇਸ਼ ਨਾ ਹੋਇਆ

ਚੰਡੀਗੜ੍ਹ, 5 ਅਗੱਸਤ : ਬਲਾਤਕਾਰ ਦੇ ਮਾਮਲੇ ‘ਚ ਫਸੇ ਪੁਲਿਸ ਅਧਿਕਾਰੀ ਐਸ.ਪੀ ਸਲਵਿੰਦਰ ਸਿੰਘ, ਗੁਰਦਾਸਪੁਰ ਦੀਆਂ ਪੰਜ ਮਹਿਲਾ ਪੁਲਿਸ ਮੁਲਾਜ਼ਮਾਂ ਨਾਲ ਛੇੜਛਾੜ ਕਰਨ ਦੇ ਦੋਸ਼ਾਂ ‘ਚ ਜਾਂਚ ਲਈ ਆਈ.ਜੀ. ਪ੍ਰੋਵੀਜਨਲ ਗੁਰਪ੍ਰੀਤ ਦਿਉ ਦੀ ਅਗਵਾਈ ਹੇਠ ਗਠਿਤ ਕਮੇਟੀ ਅੱਗੇ ਪੇਸ਼ ਨਾ ਹੋਏ।
ਪਤਾ ਲੱਗਾ ਹੈ ਕਿ ਪੁਲਿਸ ਵਿਭਾਗ ਨੇ ਐਸ.ਪੀ ਸਲਵਿੰਦਰ ਸਿੰਘ ਵਿਰੁਧ ਕੇਸ ਦਰਜ ਹੋਣ ਤੋਂ ਬਾਅਦ ਮੁਅੱਤਲ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿਤੀ ਹੈ।
ਐਸ.ਪੀ. ਸਲਵਿੰਦਰ ਸਿੰਘ ਦੇ ਅੱਜ ਪੁਲਿਸ ਹੈਡਕੁਆਰਟਰ ਚੰਡੀਗੜ੍ਹ ਵਿਖੇ ਜਾਂਚ ਵਿਚ ਸ਼ਾਮਲ ਹੋਣ ਦੀ ਉਮੀਦ ਸੀ ਪਰ ਕਲ ਗੁਰਦਾਸਪੁਰ ‘ਚ ਇਕ ਮਹਿਲਾ ਨਾਲ ਬਲਾਤਕਾਰ ਕਰਨ ਅਤੇ ਰਿਸ਼ਵਤ ਲੈਣ ਦੀ ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਹੋਣ ਕਾਰਨ ਉਹ ਜਾਂਚ ਟੀਮ ਅੱਗੇ ਪੇਸ਼ ਨਹੀਂ ਹੋਏ। ਪੁਲਿਸ ਸੂਤਰਾਂ ਅਨੁਸਾਰ ਸਲਵਿੰਦਰ ਸਿੰਘ ਨੇ ਈਮੇਲ ਭੇਜ ਕੇ ਜਾਂਚ ਵਿਚ ਸ਼ਾਮਲ ਹੋਣ ਲਈ ਹੋਰ ਸਮੇਂ ਦੀ ਮੰਗ ਕੀਤੀ ਹੈ। ਈਮੇਲ ਬੇਨਤੀ ਦੇ ਆਧਾਰ ‘ਤੇ ਕਮੇਟੀ ਵਲੋਂ ਇਕ ਹਫ਼ਤੇ ਦਾ ਸਮਾਂ ਦੇ ਦਿਤਾ ਗਿਆ ਹੈ।

ਵਰਨਣਯੋਗ ਹੈ ਕਿ ਸਲਵਿੰਦਰ ਸਿੰਘ ਦੀ ਗੁਰਦਾਸਪੁਰ ਵਿਖੇ ਤੈਨਾਤੀ ਦੌਰਾਨ ਉਥੇ ਤੈਨਾਤ ਪੰਜ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਉਸ ਵਿਰੁਧ ਛੇੜਛਾੜ ਦੇ ਦੋਸ਼ ਲਾਉਂਦਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਦੇ ਆਧਾਰ ‘ਤੇ ਵਿਭਾਗ ਦੀ ਅੰਦਰੂਨੀ ਮਾਮਲਿਆਂ ਦੀ ਕਮੇਟੀ ਵਲੋਂ ਸਲਵਿੰਦਰ ਸਿੰਘ ਨੂੰ ਸ਼ੁਕਰਵਾਰ ਨੂੰ ਕਮੇਟੀ ਅੱਗੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹੋਏ ਸਨ।

What do you think?

0 points
Upvote Downvote

Total votes: 0

Upvotes: 0

Upvotes percentage: 0.000000%

Downvotes: 0

Downvotes percentage: 0.000000%

Comments

Leave a Reply

Your email address will not be published.

Loading…

Comments

comments