in

ਭੂਚਾਲ ਆਉਣ 'ਤੇ ਹੁਣ ਨਹੀਂ ਡਿੱਗਣਗੀਆਂ ਇਮਾਰਤਾਂ, ਵਿਕਸਿਤ ਕੀਤੀ ਗਈ ਦੁਨ

Platinum Sponsor

Your ad here

ਭੂਚਾਲ ਆਉਣ ‘ਤੇ ਇਮਾਰਤਾਂ ਦੇ ਡਿੱਗਣ ਨਾਲ ਜਾਨ-ਮਾਲ ਦਾ ਕਾਫੀ ਨੁਕਸਾਨ ਹੁੰਦਾ ਹੈ। ਇਸ ਗੱਲ ‘ਤੇ ਧਿਆਨ ਦਿੰਦੇ ਹੋਏ ਅਜਿਹੇ ਹਲਾਤਾਂ ‘ਚ ਲੋਕਾਂ ਦੀ ਜਾਨ ਬਚਾਉਣ ਲਈ ਦੁਨੀਆ ਦੀ ਸਭ ਤੋਂ ਮਜ਼ਬੂਤ ਕੰਕਰੀਟ ਵਿਕਸਿਤ ਕੀਤੀ ਗਈ ਹੈ ਜੋ ਸਭ ਤੋਂ ਖਤਰਨਾਕ ਭੂਚਾਲ ਆਉਣ ‘ਤੇ ਵੀ ਕੰਧ ਨੂੰ ਡਿੱਗਣ ਨਹੀਂ ਦੇਵੇਗੀ। ਮੰਨਿਆ ਜਾ ਰਿਹਾ ਹੈ ਕਿ ਇਹ ਕੰਕਰੀਟ ਕੰਧ ਨੂੰ ਭੂਚਾਲ ਰੋਕੂ ਬਣਾ ਦੇਵੇਗੀ। ਕੈਨੇਡਾ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਖੋਜਕਾਰਾਂ ਦੁਆਰਾ ਵਿਕਸਿਤ ਕੀਤੀ ਗਈ ਇਸ ਦੁਨੀਆ ਦੀ ਸਭ ਤੋਂ ਮਜ਼ਬੂਤ ਕੰਕਰੀਟ (UBC) ਬਾਰੇ ਦੱਸਿਆ ਗਿਆ ਹੈ ਕਿ ਇਸ ਨਾਲ ਬਣੀ ਕੰਧ ਉਂਝ ਤਾਂ ਭੂਚਾਲ ਆਉਣ ‘ਤੇ ਡਿੱਗੇ ਹੀ ਨਹੀਂ ਪਰ ਜੇਕਰ ਭੂਚਾਲ ਹੁਣ ਤੱਕ ਆਏ ਭੂਚਾਲਾਂ ਤੋਂ ਵੀ ਤੇਜ਼ ਹੋਵੇਗਾ ਤਾਂ ਇਸ ਕੰਕਰੀਟ ਨਾਲ ਬਣੀ ਕੰਧ ਫਲੈਕਸੀਬਲੀ ਹਿਲਣਾ ਸ਼ੁਰੂ ਕਰ ਦਿਵੇਗੀ ਪਰ ਡਿੱਗੇਗੀ ਨਹੀਂ।

ਫਲੈਕਸਿਬਲ ਹੈ ਇਹ ਕੰਕਰੀਟ

ਇਸ EDCC (ਈਕੋ ਫਰੈਂਡਲੀ ਡੱਕਟਾਈਲ ਸੀਮੈਂਟੀਸ਼ੀਅਸ ਕੰਪੋਸਿਟ) ਨਾਂ ਦੀ ਕੰਕਰੀਟ ਨੂੰ ਪਾਲੀਮ ਬੇਸਟ ਫਾਈਬਰਸ ਨਾਲ ਬਣਾਇਆ ਗਿਆ ਹੈ ਜੋ ਇਸ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਇਹ ਕੰਕਰੀਟ ਫਲੈਕਸੀਬਲ ਹੈ ਮਤਲਬ ਕਿ ਜ਼ਮੀਨ ਦੇ ਜ਼ਿਆਦਾ ਹਿੱਲਣ ‘ਤੇ ਇਹ ਟੁੱਟਣ ਦੀ ਬਜਾਏ ਫਲੈਕਸੀਬਲ ਤਰੀਕੇ ਨਾਲ ਹਿੱਲਣਾ ਸ਼ੁਰੂ ਕਰ ਦਿੰਦੀ ਹੈ ਅਤੇ ਭੂਚਾਲ ਦੇ ਰੁਕਣ ‘ਤੇ ਆਪਣੀ ਪਹਿਲੀ ਵਾਲੀ ਥਾਂ ‘ਚ ਆ ਜਾਂਦੀ ਹੈ। 

9.1 ਮੈਗਨੀਚਿਊਡ ‘ਤੇ ਕੀਤਾ ਗਿਆ ਟੈਸਟ
ਇਸ ਕੰਕਰੀਟ ‘ਚ ਕਰੀਬ 70 ਫੀਸਦੀ ਸੀਮੈਂਟ ਨੂੰ ਨਵੇਂ ਫਲਾਈਐਸ਼ ਨਾਂ ਦੇ ਪਦਾਰਥ ਨਾਲ ਰਿਪਲੇਸ ਕੀਤਾ ਗਿਆ ਹੈ। ਇਸ EDCC ਕੰਕਰੀਟ ਨਾਲ ਬਣਾਈ ਗਈ 10mm ਮੋਟੀ ਪਰਤ ‘ਤੇ ਲੈਬ ‘ਚ ਟੈਸਟ ਕੀਤਾ ਗਿਆ। ਟੈਸਟ ਦੌਰਾਨ ਇਸ ਕੰਕਰੀਟ ਨਾਲ ਬਣਾਈ ਗਈ ਛੋਟੀ ਕੰਧ ਵਰਚੁਅਲੀ ਮਸ਼ੀਨ ਨਾਲ 9.0 ਤੋਂ 9.1 ਮੈਗਨੀਚਿਊਡ ‘ਤੇ ਭੂਚਾਲ ਬਣਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਸਾਲ 2011 ‘ਚ ਜਪਾਨ ਦੇ ਟੋਹੋਕੂ ‘ਚ ਇਸੇ ਤਰ੍ਹਾਂ ਦਾ ਭੂਚਾਲ ਆਇਆ ਸੀ ਜਿਸ ਵਿਚ ਕਾਫੀ ਨੁਕਸਾਨ ਹੋਇਆ ਸੀ। ਇਸ ਖਤਰੇ ਤੋਂ ਬਚਣ ਲਈ ਹੀ ਇਸ ਤਰ੍ਹਾਂ ਦਾ ਟੈਸਟ ਕੀਤਾ ਗਿਆ ਹੈ ਜਿਸ ਵਿਚ ਕੰਧ ਲਚੀਲੇ ਪਦਾਰਥ ਤਰ੍ਹਾਂ ਹਿੱਲਣ ਲੱਗੀ ਪਰ ਟੁੱਟੀ ਨਹੀਂ।

ਕੈਨੇਡਾ ‘ਚ ਬਣੇਗਾ ਇਸ ਕੰਕਰੀਟ ਨਾਲ ਪਹਿਲਾਂ ਸਕੂਲ
EDCC ਕੰਕਰੀਟ ਨਾਲ ਕੈਨੇਡਾ ਦੇ ਵੈਨਕੂਵਰ ‘ਚ ਡਾ. ਐਨੀ ਬੀ. ਜੇਮਿਸਨ ਐਲੀਮੈਂਟਰੀ ਸਕੂਲ ਨੂੰ ਬਣਾਇਆ ਜਾਵੇਗਾ। ਜਾਣਕਾਰੀ ਮੁਤਾਬਕ ਭਾਰਤ ਦੇ ਉੱਤਰਾਖੰਡ ‘ਚ ਵੀ ਇਕ ਸਕੂਲ ਨੂੰ ਇਸੇ ਮਟੀਰੀਅਲ ਨਾਲ ਬਣਾਉਣ ਦੀ ਯੋਜਨਾ ਹੈ ਕਿਉਂਕਿ ਆਮਤੌਰ ‘ਤੇ ਇਥੇ ਭੂਚਾਲ ਆਉਂਦੇ ਰਹਿੰਦੇ ਹਨ। ਖੋਜਕਾਰਾਂ ਦਾ ਕਹਿਣਾ ਹੈ ਕਿ ਇਹ EDCC ਕੰਕਰੀਟ ਪਾਈਪਲਾਈਨਸ, ਫੁੱਟਪਾਥ, ਸੀਮਾਵਰਤੀ ਖੇਤਰ ਅਤੇ ਇੰਡਸਟਰੀ ਆਦਿ ਨੂੰ ਬਣਾਉਣ ‘ਚ ਕਾਫੀ ਕੰਮ ਦੀ ਸਾਬਿਤ ਹੋਵੇਗੀ।

Advertisements

What do you think?

0 points
Upvote Downvote

Total votes: 0

Upvotes: 0

Upvotes percentage: 0.000000%

Downvotes: 0

Downvotes percentage: 0.000000%