in

ਬੇਬੀ ਗਰਲਸ ਦੇ ਕਿਊਟ ਹੈਅਰ ਸਟਾਈਲ

Platinum Sponsor

Your ad here

ਕੱਪੜਿਆਂ ਦੇ ਨਾਲ ਤੁਹਾਡਾ ਹੇਅਰਸਟਾਈਲ ਵੀ ਆਈ-ਕੈਚੀ ਹੋਵੇ ਤਾਂ ਹਰ ਕੋਈ ਤੁਹਾਨੂੰ ਇਕ ਵਾਰ ਮੁੜ ਕੇ ਜ਼ਰੂਰ ਦੇਖਦਾ ਹੈ। ਹੇਅਰ ਸਟਾਈਲ ਦੀ ਗੱਲ ਕਰੋ ਤਾਂ ਇਸ ਮਾਮਲੇ ‘ਚ ਲੜਕੀਆਂ ਲੜਕਿਆਂ ਤੋਂ ਜ਼ਿਆਦਾ ਕ੍ਰੇਜ਼ੀ ਹੁੰਦੀਆਂ ਹਨ ਅਤੇ ਡ੍ਰੈੱਸ ਤੇ ਓਕੇਸ਼ਨ ਦੇ ਹਿਸਾਬ ਨਾਲ ਹੇਅਰ ਸਟਾਈਲ ਚੂਜ਼ ਕਰਦੀਆਂ ਹਨ ਪਰ ਅਕਸਰ ਔਰਤਾਂ ਖੁਦ ਦਾ ਤਾਂ ਹੇਅਰਸਟਾਈਲ ਪਾਰਲਰ ‘ਚ ਚੰਗੀ ਤਰ੍ਹਾਂ ਕੈਰੀ ਕਰਵਾ ਲੈਂਦੀਆਂ ਹਨ ਪਰ ਜਦੋਂ ਗੱਲ ਉਨ੍ਹਾਂ ਦੀ ਪਿਆਰੀ ਜਿਹੀ ਪ੍ਰਿੰਸੈਸ ਦੀ ਆਵੇ ਤਾਂ ਅਕਸਰ ਜਾਂ ਤਾਂ ਵਾਲ ਖੁੱਲ੍ਹੇ ਛੱਡ ਦਿੰਦੀਆਂ ਹਨ ਜਾਂ ਸਿੰਪਲ-ਜਿਹੀ ਗੁੱਤ ਬਣਾ ਦਿੰਦੀਆਂ ਹਨ। ਉਨ੍ਹਾਂ ਨੂੰ ਬੱਚਿਆਂ ਲਈ ਖਾਸ ਹੇਅਰਸਟਾਈਲ ਸੁੱਝਦਾ ਹੀ ਨਹੀਂ ਹੈ। ਜੇਕਰ ਤੁਸੀਂ ਵੀ ਆਪਣੀ ਬੇਬੀ ਗਰਲ ਦੇ ਹੇਅਰਸਟਾਈਲ ਬਣਾਉਣ ‘ਚ ਥੋੜ੍ਹਾ ਕਨਫਿਊਜ਼ ਹੋ ਜਾਂਦੇ ਹੋ ਤਾਂ ਚਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਹੜਾ ਆਸਾਨ ਹੇਅਰਸਟਾਈਲ ਚੂਜ਼ ਕਰ ਸਕਦੇ ਹੋ।ਸਾਈਡ ਫ੍ਰੈਂਚ ਟੇਲ

ਫ੍ਰੈਂਚ ਟੇਲ ਤਾਂ ਲੱਗਭਗ ਹਰ ਕਿਸੇ ਨੂੰ ਬਣਾਉਣੀ ਆਉਂਦੀ ਹੈ ਤੇ ਇਹ ਬਹੁਤ ਕਾਮਨ ਹੇਅਰਸਟਾਈਲ ਵੀ ਹੈ। ਇਸ ਨੂੰ ਥੋੜ੍ਹਾ ਸਟਾਈਲਿਸ਼ ਬਣਾਉਣ ਲਈ ਸੈਂਟਰ ਦੀ ਬਜਾਏ ਸਾਈਡ ਤੋਂ ਸ਼ੁਰੂ ਕਰੋ। ਤੁਸੀਂ  ਡਬਲ ਤੇ ਟ੍ਰਿਪਲ ਟੇਲ ਵੀ ਬਣਾ ਸਕਦੇ ਹੋ।ਫ੍ਰੈਂਚ ਟੇਲ ਦੇ ਨਾਲ ਬਨ 

ਜੇਕਰ ਵਾਲ ਲੰਬੇ ਹਨ ਤਾਂ ਤੁਸੀਂ ਉੱਪਰ ਦੀ ਬਜਾਏ ਹੇਠਾਂ ਗਰਦਨ ਤੋਂ ਫ੍ਰੈਂਚ ਟੇਲ ਬਣਾ ਕੇ ਉੱਪਰ ਸਿੰਪਲ ਬਨ ਬਣਾ ਸਕਦੇ ਹੋ। ਉਥੇ ਹੀ ਅਜਿਹੇ ਸਟਾਈਲ ਤੁਸੀਂ ਦੋਵੇਂ ਪਾਸੇ ਬਣਾ ਸਕਦੇ ਹੋ।ਬਬਲਸ ਹੇਅਰਸਟਾਈਲ  

ਇਹ ਹੇਅਰਸਟਾਈਲ ਇਨ੍ਹੀਂ ਦਿਨੀਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਛੋਟੀਆਂ ਲੜਕੀਆਂ ‘ਤੇ ਕਾਫੀ ਚੰਗਾ ਲੱਗਦਾ ਹੈ।ਇਸ ਦੇ ਲਈ ਪੋਨੀ ਕਰ ਕੇ ਥੋੜ੍ਹੇ ਗੈਪ ‘ਤੇ ਰਬੜ ਜਾਂ ਹੇਅਰ ਬੈਂਡ ਬੰਨ੍ਹਦੇ ਜਾਓ।ਟਵਿਸਟ ਪੋਨੀਟੇਲ  

ਵਾਲਾਂ ਨੂੰ ਟਵਿਸਟ ਦੇ ਕੇ ਵੀ ਤੁਸੀਂ ਪੋਨੀਟੇਲ ਬਣਾ ਸਕਦੇ ਹੋ। ਇਕ ਲੇਅਰ ਦੇ ਨਾਲ ਦੂਜੀ ਲੇਅਰ ਘੁਮਾਉਂਦੇ ਜਾਓ ਤੇ ਆਖਿਰ ‘ਚ ਪੋਨੀ ਕਰ ਲਵੋ।ਇਸ ਤੋਂ ਇਲਾਵਾ ਤੁਸੀਂ ਕ੍ਰਿਸ-ਕ੍ਰਾਸ, ਫਿਸ਼ਟੇਲ, ਹਾਈਬਨ ਆਦਿ  ਵੀ ਟ੍ਰਾਈ ਕਰ ਸਕਦੇ ਹੋ।

Advertisements

Comments

Loading…

Comments

comments

What do you think?

0 points
Upvote Downvote

Total votes: 0

Upvotes: 0

Upvotes percentage: 0.000000%

Downvotes: 0

Downvotes percentage: 0.000000%