in

ਤੁਹਾਡੇ TV 'ਤੇ ਸਰਕਾਰ ਦੀ ਹੋਵੇਗੀ ਨਜ਼ਰ, ਸੈੱਟ-ਟਾਪ ਬਾਕਸ 'ਚ ਲੱਗੇਗੀ ਚਿਪ!

Platinum Sponsor

Your ad here

ਜੇਕਰ ਤੁਸੀਂ ਟੈਲੀਵਿਜ਼ਨ (ਟੀ. ਵੀ.) ਦੇਖਣਾ ਪਸੰਦ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਹੁਣ ਸਰਕਾਰ ਇਹ ਜਾਣਨਾ ਚਾਹੁੰਦੀ ਹੈ ਕਿ ਤੁਸੀਂ ਟੀ. ਵੀ. ‘ਤੇ ਕੀ ਦੇਖ ਰਹੇ ਹੋ ਅਤੇ ਕਿਹੜਾ ਪ੍ਰੋਗਰਾਮ ਪਸੰਦ ਕਰਦੇ ਹੋ। ਸਰਕਾਰ ਡਿਜੀਟਲ ਸੈਟੇਲਾਈਟ ਸਰਵਿਸ ਪ੍ਰਦਾਤਾਵਾਂ ਦੇ ਨਵੇਂ ਸੈੱਟ-ਟਾਪ ਬਾਕਸ ‘ਚ ਚਿਪ ਲਾਉਣ ਦਾ ਮਨ ਬਣਾ ਰਹੀ ਹੈ। ਮੀਡੀਆ ਖਬਰਾਂ ਮੁਤਾਬਕ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਟੈਲੀਵਿਜ਼ਨ (ਟੀ. ਵੀ.) ਦਰਸ਼ਕਾਂ ਦੀ ਪਸੰਦ ਜਾਣਨਾ ਚਾਹੁੰਦਾ ਹੈ। ਇਸ ਸੰਬੰਧ ‘ਚ ਇਕ ਪ੍ਰਸਤਾਵ ਰੱਖਿਆ ਗਿਆ ਹੈ, ਨਾਲ ਹੀ ਰਾਇ ਲੈਣ ਲਈ ਉਸ ਨੂੰ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੂੰ ਭੇਜਿਆ ਗਿਆ ਹੈ।

ਰਿਪੋਰਟਾਂ ਮੁਤਾਬਕ ਮੰਤਰਾਲਾ ‘ਪ੍ਰਸਾਰਣਕਰਤਾ ਦਰਸ਼ਕ ਰਿਸਰਚ ਕੌਂਸਲ (ਬੀ. ਏ. ਆਰ. ਸੀ.)’ ਵੱਲੋਂ ਦਰਸ਼ਕਾਂ ਦੀ ਗਿਣਤੀ ਦਾ ਡਾਟਾ ਇਕੱਠੇ ਕੀਤੇ ਜਾਣ ਨੂੰ ਲੈ ਕੇ ਸਾਵਧਾਨ ਰਹਿਣ ਚਾਹੁੰਦਾ ਹੈ। ਕੇਬਲ ਜਾਂ ਡੀ. ਟੀ. ਐੱਚ. ਸਰਵਿਸ ਪ੍ਰਦਾਤਾਵਾਂ ਕੋਲ ਇਹ ਜਾਣਕਾਰੀ ਨਹੀਂ ਹੁੰਦੀ ਕਿ ਦਰਸ਼ਕ ਟੀ. ਵੀ. ‘ਤੇ ਕੀ ਦੇਖਦੇ ਹਨ ਪਰ ਬੀ. ਏ. ਆਰ. ਸੀ. ਆਪਣੇ ਮਾਪਦੰਡਾਂ ਜ਼ਰੀਏ ਚੈਨਲਾਂ ਤੋਂ ਸਿੱਧੇ ਡਾਟਾ ਇਕੱਠਾ ਕਰਦਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਮੰਤਰਾਲੇ ਨੂੰ ਲੱਗਦਾ ਹੈ ਕਿ ਦਰਸ਼ਕਾਂ ਨਾਲ ਜੁੜੀ ਜਾਣਕਾਰੀ ਇਕੱਠੀ ਕਰਨ ਦੇ ਮਾਮਲੇ ‘ਚ ਬੀ. ਏ. ਆਰ. ਸੀ. ਦਾ ਇਕ ਤਰ੍ਹਾਂ ਨਾਲ ਏਕਾਧਿਕਾਰ ਬਣਿਆ ਹੋਇਆ ਹੈ।

ਅਧਿਕਾਰੀ ਮੁਤਾਬਕ, ਮੰਤਰਾਲਾ ਆਪਣਾ ਡਾਟਾ ਇਕੱਠਾ ਕਰਕੇ ਉਸ ਦੀ ਬੀ. ਏ. ਆਰ. ਸੀ. ਦੇ ਡਾਟਾ ਨਾਲ ਤੁਲਨਾ ਕਰਨਾ ਚਾਹੁੰਦਾ ਹੈ, ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਬੀ. ਏ. ਆਰ. ਸੀ. ਦਾ ਡਾਟਾ ਕਿੰਨਾ ਸਹੀ ਹੈ। ਮੰਤਰਾਲੇ ਨੂੰ ਲੱਗਦਾ ਹੈ ਕਿ ਚਿਪ ਜ਼ਰੀਏ ਇਕੱਠੀ ਕੀਤੀ ਗਈ ਜਾਣਕਾਰੀ ਜ਼ਿਆਦਾ ਸਹੀ ਹੋਵੇਗੀ। ਇਸ ਨਾਲ ਵਿਗਿਆਪਨ ਕਰਤਾਵਾਂ ਨੂੰ ਆਪਣੇ ਵਿਗਿਆਪਨ ਖਰਚ ਨੂੰ ਸਹੀ ਤਰੀਕੇ ਨਾਲ ਖਰਚ ਕਰਨ ‘ਚ ਮਦਦ ਮਿਲੇਗੀ।

Advertisements

Comments

Loading…

Comments

comments

What do you think?

0 points
Upvote Downvote

Total votes: 0

Upvotes: 0

Upvotes percentage: 0.000000%

Downvotes: 0

Downvotes percentage: 0.000000%