in

ਇਸ ਤਰ੍ਹਾਂ ਬਣਾਓ ਲੌਕੀ ਚਨਾ ਦਾਲ

Platinum Sponsor

Your ad here

ਕੱਦੂ ਖਾਣਾ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ। ਜ਼ਿਆਦਾਤਰ ਲੋਕ ਕੱਦੂ ਨੂੰ ਪਸੰਦ ਨਹੀਂ ਕਰਦੇ। ਇਸ ਲਈ ਤੁਸੀਂ ਇਸ ਦੇ ਸਵਾਦ ‘ਚ ਵੱਖਰਾ ਟਵੀਸਟ ਦੇਣ ਲਈ ਇਸ ਵਿਚ ਛੌਲਿਆ ਦੀ ਦਾਲ ਨੂੰ ਮਿਕਸ ਕਰਕੇ ਵੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।

ਸਮੱਗਰੀ—

ਕੱਦੂ – 345 ਗ੍ਰਾਮ

ਛੋਲਿਆਂ ਦੀ ਦਾਲ – 235 ਗ੍ਰਾਮ

ਪਾਣੀ – 500 ਮਿਲੀਲੀਟਰ

ਤੇਲ – 2 ਚੱਮਚ

ਜੀਰਾ – 1/2 ਚੱਮਚ

ਹਿੰਗ – 1/4 ਚੱਮਚ

ਸੁੱਕੀ ਲਾਲ ਮਿਰਚ – 2

ਅਦਰਕ – 1 ਚੱਮਚ

ਹਲਦੀ – 1/4 ਚੱਮਚ

ਨਮਕ – 1 ਚੱਮਚ

ਲਾਲ ਮਿਰਚ – 1/2 ਚੱਮਚ

ਪਾਣੀ – 440 ਮਿਲੀਲਟਰ

ਗਰਮ ਮਸਾਲਾ – 1/2 ਚੱਮਚ

ਅੰਬਚੂਰ – 1 ਚੱਮਚ

ਵਿਧੀ—

1. ਸਭ ਤੋਂ ਪਹਿਲਾਂ 345 ਗ੍ਰਾਮ ਕੱਦੂ ਲੈ ਕੇ ਛੋਟੇ ਟੁਕੜਿਆਂ ਵਿਚ ਕੱਟ ਲਓ।

2. ਫਿਰ ਬਾਊਲ ‘ਚ 235 ਗ੍ਰਾਮ ਛੋਲਿਆਂ ਦੀ ਦਾਲ ਲੈ ਕੇ ਉਸ ਵਿਚ 500 ਮਿਲੀਲੀਟਰ ਪਾਣੀ ਪਾ ਕੇ 1 ਘੰਟੇ ਲਈ ਭਿਉਂ ਕੇ ਰੱਖ ਦਿਓ।

3. ਹੁਣ ਕੁੱਕਰ ‘ਚ 2 ਚੱਮਚ ਤੇਲ ਗਰਮ ਕਰਕੇ ਇਸ ਵਿਚ 1/2 ਚੱਮਚ ਜੀਰਾ, 1/4 ਚੱਮਚ ਹਿੰਗ, 2 ਸੁੱਕੀਆਂ ਲਾਲ ਮਿਰਚ ਪਾ ਕੇ ਹਿਲਾਓ।

4. ਇਸ ਤੋਂ ਬਾਅਦ ਇਸ ਵਿਚ 1 ਚੱਮਚ ਅਦਰਕ ਮਿਕਸ ਕਰਕੇ ਇਸ ਨੂੰ 2-3 ਮਿੰਟ ਤੱਕ ਭੁੰਨੋਂ ਅਤੇ ਫਿਰ ਇਸ ਵਿਚ 1/4 ਚੱਮਚ ਹਲਦੀ ਮਿਲਾਓ।

5. ਹੁਣ ਇਸ ਵਿਚ ਭਿੱਜੀ ਹੋਈ ਛੋਲਿਆਂ ਦੀ ਦਾਲ ਅਤੇ ਕੱਦੂ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ।

6. ਫਿਰ ਇਸ ਵਿਚ 1 ਚੱਮਚ ਨਮਕ, 1/2 ਚੱਮਚ ਲਾਲ ਮਿਰਚ ਮਿਲਾ ਕੇ 440 ਮਿਲੀਲੀਟਰ ਪਾਣੀ ਪਾਓ ਅਤੇ ਚੰਗੀ ਤਰ੍ਹਾਂ ਹਿਲਾਓ।

7. ਹੁਣ ਇਸ ਨੂੰ ਢੱਕਣ ਨਾਲ ਕਵਰ ਕਰਕੇ 1 ਸੀਟੀ ਲੱਗਣ ਤੱਕ ਪਕਾਓ।

8. ਇਸ ਤੋਂ ਬਾਅਦ ਇਸ ਵਿਚ 1/2 ਚੱਮਚ ਗਰਮ ਮਸਾਲਾ, 1 ਚੱਮਚ ਅੰਬਚੂਰ ਪਾ ਕੇ 5 ਤੋਂ 7 ਮਿੰਟ ਤੱਕ ਪੱਕਣ ਲਈ ਰੱਖ ਦਿਓ।

9. ਲੌਕੀ ਚਨਾ ਦਾਲ ਬਣ ਕੇ ਤਿਆਰ ਹੈ। ਹੁਣ ਇਸ ਨੂੰ ਗਰਮਾਂ-ਗਰਮ ਰੋਟੀ ਨਾਲ ਸਰਵ ਕਰੋ।

Advertisements

Comments

Loading…

Comments

comments

What do you think?

0 points
Upvote Downvote

Total votes: 0

Upvotes: 0

Upvotes percentage: 0.000000%

Downvotes: 0

Downvotes percentage: 0.000000%