in

ਆਪਣੇ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਾਂ ਦਾ ਇੰਝ ਖਿਆਲ ਰੱਖਦੀ ਹੈ Google

Platinum Sponsor

Your ad here

ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਕੰਪਨੀਆਂ ਉਦੋਂ ਤੱਕ ਹੀ ਆਪਣੇ ਕਰਮਚਾਰੀਆਂ ਦੀ ਪਰਵਾਹ ਕਰਦੀਆਂ ਹਨ, ਜਦੋਂ ਤੱਕ ਉਹ ਉਸ ਦੇ ਕੰਮ ਦੇ ਹੁੰਦੇ ਹਨ। ਪਰ ਗੂਗਲ ਦੀ ਗੱਲ ਵੱਖਰੀ ਹੈ, ਦੁਨੀਆ ਦੀ ਸਭ ਤੋਂ ਵੱਡੀ ਸਰਚ ਇੰਜਣ ਕੰਪਨੀ ਗੂਗਲ ਨਾ ਸਿਰਫ ਆਪਣੇ ਕਰਮਚਾਰੀਆਂ ਦੀ ਪਰਵਾਹ ਕਰਦੀ ਹੈ, ਬਲਕਿ ਕਿਸੇ ਕਰਮਚਾਰੀ ਦੀ ਮੌਤ ਤੇ ਉਸ ਦੇ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਵੀ ਨਿਭਾਉਂਦੀ ਹੈ।

ਇਸ ਬਾਰੇ ‘ਚ ਗੂਗਲ ਨੇ ਆਪਣੇ ਕਰਮਚਾਰੀਆਂ ਲਈ ‘ਡੈੱਥ ਬੈਨਿਫੀਟਸ’ ਤੈਅ ਕਰ ਰੱਖੇ ਹਨ ਅਤੇ ਕਿਹਾ ਜਾਂਦਾ ਹੈ ਕਿ ਇਸ ਦੇ ਜ਼ਰੀਏ ਕੰਪਨੀਆਂ ਆਪਣੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਉਹ ਸੁਵਿਧਾਵਾਂ ਦਿੰਦੀ ਹੈ, ਜੋ ਕਈ ਕੰਪਨੀਆਂ ਦੇ ਜਿਊਂਦੇ ਕਰਮਚਾਰੀਆਂ ਨੂੰ ਨਹੀਂ ਮਿਲਦੀਆਂ। ਜੇਕਰ ਕੋਈ ਵਿਅਕਤੀ ਗੂਗਲ ‘ਚ ਕੰਮ ਕਰਦਾ ਹੈ ਅਤੇ ਅਚਾਨਕ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਕੰਪਨੀ ਅਗਲੇ 10 ਸਾਲ ਤੱਕ ਉਸ ਦੀ ਪਤਨੀ ਜਾਂ ਪਾਰਟਨਰ ਨੂੰ ਅੱਧੀ ਤਨਖਾਹ ਘਰ ਬੈਠੇ ਪਹੁੰਚਾਉਂਦੀ ਹੈ।

ਫਾਬਰਸ ਮੈਗਜ਼ੀਨ ਨੂੰ ਦਿੱਤੇ ਇਕ ਬਿਆਨ ‘ਚ ਗੂਗਲ ਦੇ ਚੀਫ ਆਫਿਸਰ ਲੈਸਜੋਲ ਬੋਕ ਨੇ ਕਿਹਾ ਕਿ ਇਸ ਤੋਂ ਇਲਾਵਾ ਉਸ ਕਰਮਚਾਰੀ ਦੇ ਹਰ ਬੱਚੇ ਨੂੰ 19 ਸਾਲ ਦੀ ਉਮਰ ਤੱਕ 1,000 ਡਾਲਰ ਹਰੇਕ ਮਹੀਨੇ ਦੀ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ। ਗੂਗਲ ਦੀ ਇਹ ਸੁਵਿਧਾ ਸਾਰੇ ਕਰਮਚਾਰੀਆਂ ਲਈ ਹੈ, ਭਾਵੇਂ ਕੋਈ 1 ਸਾਲ ਪਹਿਲਾਂ ਨਿਯੁਕਤ ਹੋਇਆ ਹੋਵੇ ਜਾਂ 20 ਸਾਲ ਤੋਂ ਸੇਵਾਵਾਂ ਦੇ ਰਿਹਾ ਹੋਵੇ। ਤੁਹਾਨੂੰ ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ ਅੱਜ ਗੂਗਲ ਦੇ ਸਭ ਤੋਂ ਸੀਨੀਆਰ ਕਰਮਚਾਰੀ ਦੀ ਉਮਰ 83 ਸਾਲ ਹੈ।

ਲੇਸਜੋਲ ਮੁਤਾਬਕ ਗੂਗਲ ਆਪਣੇ ਹਰ ਕਰਮਚਾਰੀ ਦੀ ਕੀਮਤ ਸਮਝਦੀ ਹੈ। ਉਸ ਦੇ ਜਿਊਂਦੇ ਰਹਿੰਦੇ ਤਾਂ ਸਾਰੀਆਂ ਸੁਵਿਧਾਵਾਂ ਦਿੱਤੀਆਂ ਹੀ ਜਾਂਦੀਆਂ ਹਨ ਪਰ ਉਸ ਦੇ ਮਰਨ ਤੋਂ ਬਾਅਦ ਕਰਮਚਾਰੀ ਦੇ ਪੀੜਤ ਪਰਿਵਾਰ ਦੇ ਸਭ ਤੋਂ ਸੀਨੀਅਰ ਕਰਮਚਾਰੀ ਦੀ ਉਮਰ 83 ਸਾਲ ਹੈ।

Advertisements

Comments

Loading…

Comments

comments

What do you think?

0 points
Upvote Downvote

Total votes: 0

Upvotes: 0

Upvotes percentage: 0.000000%

Downvotes: 0

Downvotes percentage: 0.000000%