in

ਅਮਰੀਕਾ ਵਿੱਚ ਭਾਰਤੀ ਖਾਨਸਾਮੇ ’ਤੇ ਹਮਲਾ

ਅਮਰੀਕਾ ਵਿੱਚ ਭਾਰਤੀ ਖਾਨਸਾਮੇ ’ਤੇ ਹਮਲਾ

ਨਿਊਯਾਰਕ, 4 ਅਗਸਤ : ਅਮਰੀਕਾ ਦੇ ਓਮਾਹਾ ਸ਼ਹਿਰ ਵਿੱਚ ਕਥਿਤ ਤੌਰ ’ਤੇ ਨਫ਼ਰਤ ਅਪਰਾਧ ਦੀ ਘਟਨਾ ਵਿੱਚ ਇਕ ਅਣਪਛਾਤੇ ਵਿਅਕਤੀ ਨੇ 30 ਸਾਲਾ ਇਕ ਭਾਰਤੀ ਖਾਨਸਾਮੇ ਦੇ ਚਿਹਰੇ ’ਤੇ ਘਸੁੰਨ ਜੜ ਦਿੱਤੇ ਅਤੇ ਉਸ ਨੂੰ ਆਈਐਸਆਈਐਸ ਕਿਹਾ। ਓਮਾਹਾ ਦੇ ਇਕ ਭਾਰਤੀ ਰੇਸਤਰਾਂ ਵਿੱਚ ਇਕ ਖਾਨਸਾਮੇ ਸੁਤਾਹਰ ਸੁਬੂਰਾਜ ਉਪਰ ਪਿਛਲੇ ਮਹੀਨੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਕੰਮ ਲਈ ਬਾਹਰ ਗਿਆ ਸੀ। ਦਿ ਓਮਾਹਾ ਵਰਲਡ ਹੇਰਾਲਡ ਨੇ ਪੁਲੀਸ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਾਲੇ ਰੰਗ ਦੀ ਹੂਡੀ ਪਹਿਨੀ ਇਕ ਵਿਅਕਤੀ ਨੇ ਸੁਬੂਰਾਜ ਦੇ ਮੱਥੇ ਅਤੇ ਚਿਹਰੇ ’ਤੇ ਕਈ ਘਸੁੰਨ ਮਾਰੇ ਤੇ ਉਸ ਦੇ ਪੈਰ ਉਪਰ ਠੁੱਡਾ ਮਾਰਿਆ।
ਖ਼ਬਰ ਮੁਤਾਬਕ ਉਸ ਹਮਲਾਵਰ ਨੇ ਇਸ ਭਾਰਤੀ ਨੂੰ ਮੰਦਾ ਬੋਲਦਿਆਂ ਉਸ ਨੂੰ ਆਈਐਸਆਈਐਸ ਕਰਾਰ ਦਿੰਦਿਆਂ ਅਮਰੀਕਾ ਵਿੱਚੋਂ ਨਿਕਲਣ ਲਈ ਕਿਹਾ। ਇਹ ਹਮਲਾਵਰ ਆਪਣੀ ਕਾਰਵਾਈ ਪਾਕੇ ਮੌਕੇ ਤੋਂ ਫਰਾਰ ਹੋ ਗਿਆ। ਹਿੰਦੂ ਅਮਰੀਕੀਆਂ ਦੇ ਇਕ ਸਮਰਥਕ ਸੰਗਠਨ ਨੇ ਦੱਖਣੀ ਏਸ਼ਿਆਈ ਲੋਕਾਂ ਪ੍ਰਤੀ ਵਧਦੀ ਨਫ਼ਰਤ ਬਾਰੇ ਚਿੰਤਾ ਜਾਹਰ ਕੀਤੀ ਹੈ।
ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਨੇਤਾਵਾਂ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਇਸ ਹਮਲੇ ਨੂੰ ਨਫ਼ਰਤ ਅਪਰਾਧ ਕਰਾਰ ਦਿੱਤਾ। ਸੰਗਠਨ ਨੇ ਦੱਸਿਆ ਕਿ ਸਥਾਨਕ ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ। ਸੰਗਠਨ ਦੇ ਡਾਇਰੈਕਟਰ ਜੈ ਕੰਸਾਰਾ ਨੇ ਕਿਹਾ ਕਿ ਦੇਸ਼ ਵਿੱਚ ਸੁਬੂਰਾਜ ਉਪਰ ਹਮਲਾ ਦੇਸ਼ ਵਿੱਚ ਭਾਰਤੀਆਂ ਉਪਰ ਹੋ ਰਹੇ ਹਮਲਿਆਂ ਦੀ ਤਾਜ਼ਾ ਮਿਸਾਲ ਹੈ। ਸੁਰੱਖਿਆ ਏਜੰਸੀਆਂ ਨੂੰ ਇਸ ਪਾਸੇ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ। ਇਹ ਭਾਰਤੀ ਖਾਨਸਾਮਾ ਓਮਾਹਾ ਵਿੱਚ ਬੀਤੇ ਦੋ ਸਾਲਾਂ ਤੋਂ ਇਕੱਲਾ ਰਹਿ ਰਿਹਾ ਹੈ। ਉਸ ਨੂੰ ਆਸ ਹੈ ਹਮਲਾਵਰ ਨੂੰ ਸਜ਼ਾ ਜ਼ਰੂਰ ਮਿਲੇਗੀ।

What do you think?

0 points
Upvote Downvote

Total votes: 0

Upvotes: 0

Upvotes percentage: 0.000000%

Downvotes: 0

Downvotes percentage: 0.000000%

Comments

Leave a Reply

Your email address will not be published.

Loading…

Comments

comments