ਕੋਲਕਾਤਾ ਨੇ ਪੁਣੇ ਨੂੰ 7 ਵਿਕਟਾਂ ਨਾਲ ਹਰਾਇਆ

الفوركس تداول ਪੁਣੇ-ਰਾਬਿਨ ਉਥੱਪਾ (87) ਤੇ ਕਪਤਾਨ ਗੌਤਮ ਗੰਭੀਰ (62) ਵਿਚ ਦੂਸਰੇ ਵਿਕਟ ਦੀ 158 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਕੋਲਕਾਤਾ ਨੇ ਪੁਣੇ ਨੂੰ 7 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ. ਦੀ ਅੰਕ ਸੂਚੀ ‘ਚ ਪਹਿਲੇ ਸਥਾਨ ‘ਤੇ ਕਬਜ਼ਾ ਕਰ ਲਿਆ।
ਜਿੱਤ ਲਈ 183 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 2 ਵਾਰ ਦੀ ਚੈਂਪੀਅਨ ਕੋਲਕਾਤਾ ਨੇ ਸ਼ੁਰੂ ‘ਚ ਹੀ ਹਮਲਾਵਰ ਰੁਖ਼ ਅਪਣਾਇਆ ਤੇ ਜਿੱਤ ਦਰਜ ਕੀਤੀ। ਵਿਕਟ ਕੀਪਰ ਬੱਲੇਬਾਜ਼ ਉਥੱਪਾ ਖਾਸ ਤੌਰ ‘ਤੇ ਕਾਫੀ ਹਮਲਾਵਰ ਦਿਖੇ, ਜਿਨ੍ਹਾਂ ਨੇ ਸਿਰਫ 47 ਗੇਂਦਾਂ ‘ਚ 7 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 87 ਦੌੜਾਂ ਬਣਾਈਆਂ। ਕਪਤਾਨ ਗੰਭੀਰ ਨੇ ਉਸ ਦਾ ਬਾਖੂਬੀ ਸਾਥ ਦਿੰਦੇ ਹੋਏ 46 ਗੇਂਦਾਂ ‘ਚ 62 ਦੌੜਾਂ ਬਣਾਈਆਂ, ਜਿਸ ‘ਚ 6 ਚੌਕੇ ਤੇ 1 ਛੱਕਾ ਸ਼ਾਮਲ ਸੀ।
ਕੋਲਕਾਤਾ ਨੇ ਪਹਿਲਾ ਵਿਕਟ ਸੁਨੀਲ ਨਾਰਇਨ ਦੇ ਰੂਪ ‘ਚ ਗਵਾਇਆ, ਜੋ 16 ਦੌੜਾਂ ਬਣਾ ਕੇ ਤੀਸਰੇ ਓਵਰ ‘ਚ ਰਨ ਆਊਟ ਹੋਇਆ। ਉਸ ਸਮੇਂ ਸਕੋਰ ਬੋਰਡ ‘ਤੇ 20 ਦੌੜਾਂ ਹੀ ਸਨ ਪਰ ਇਸ ਦੇ ਬਾਅਦ ਉਥੱਪਾ ਤੇ ਗੰਭੀਰ ਨੇ ਸੰਭਲ ਕੇ ਖੇਡਿਆ। ਉਥੱਪਾ 17ਵੇਂ ਓਵਰ ‘ਚ ਜੈਦੇਵ ਉਨਾਦਕਟ ਦੀ ਗੇਂਦ ‘ਤੇ ਲਾਂਗ ਆਫ ‘ਚ ਵੱਡਾ ਸ਼ਾਟ ਖੇਡਣ ਦੇ ਚੱਕਰ ‘ਚ ਰਾਹੁਲ ਤ੍ਰਿਪਾਠੀ ਨੂੰ ਕੈਚ ਦੇ ਬੈਠਾ। ਉਸ ਸਮੇਂ ਕੋਲਕਾਤਾ ਨੂੰ 20 ਗੇਂਦਾਂ ‘ਚ 5 ਦੌੜਾਂ ਦੀ ਜ਼ਰੂਰਤ ਸੀ। ਕਪਤਾਨ ਗੰਭੀਰ 18ਵੇਂ ਓਵਰ ‘ਚ ਡੈਨੀਅਲ ਕ੍ਰਿਸਟੀਅਨ ਦੀ ਗੇਂਦ ‘ਤੇ ਸ਼ਰਦੂਲ ਠਾਕੁਰ ਨੂੰ ਕੈਚ ਦੇ ਬੈਠਾ। ਡੇਰੇਨ ਬ੍ਰਾਵੋ ਨੇ 19ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਠਾਕੁਰ ਨੂੰ ਚੌਕਾ ਜੜ ਕੇ ਮੈਤ ਜਿੱਤ ਲਿਆ।
ਇਸ ਜਿੱਤ ਨਾਲ ਕੋਲਕਾਤਾ 8 ਮੈਚਾਂ ‘ਚ 12 ਅੰਕ ਲੈ ਕੇ ਅੰਕ ਸੂਚੀ ‘ਚ ਚੋਟੀ ‘ਤੇ ਪਹੁੰਚ ਗਈ ਹੈ। ਉਥੇ ਪਿਛਲੇ 3 ਮੈਚ ਜਿੱਤ ਕੇ ਚੌਥੇ ਸਥਾਨ ਤੱਕ ਪਹੁੰਚੀ ਪੁਣੇ 8 ਮੈਚਾਂ ‘ਚ 8 ਅੰਕ ਲੈ ਕੇ ਚੌਥੇ ਸਥਾਨ ‘ਤੇ ਬਣੀ ਹੋਈ ਹੈ। ਇਸ ਤੋਂ ਪਹਿਲਾਂ ਸਟੀਵਨ ਸਮਿਥ ਨੇ ਮੋਰਚੇ ਤੋਂ ਅਗਵਾਈ ਕਰਦੇ ਹੋਏ ਅਜੇਤੂ 51 ਦੌੜਾਂ ਬਣਾ ਕੇ ਪੁਣੇ ਨੂੰ 5 ਵਿਕਟਾਂ ‘ਤੇ 182 ਦੌੜਾਂ ਤੱਕ ਪਹੁੰਚਾਇਆ। ਸਮਿਥ ਨੇ ਅਰਧ ਸੈਂਕੜਾ 37 ਗੇਂਦਾਂ ‘ਚ 4 ਚੌਕੇ ਤੇ 1 ਛੱਕੇ ਦੀ ਮਦਦ ਨਾਲ ਪੂਰਾ ਕੀਤਾ।
ਸਮਿਥ ਦੇ ਇਲਾਵਾ ਅਜਿੰਕਿਆ ਰਹਾਣੇ (41 ਗੇਂਦਾਂ ‘ਚ 46 ਦੌੜਾਂ), ਰਾਹੁਲ ਤ੍ਰਿਪਾਠੀ (23 ਗੇਂਦਾਂ ‘ਚ 38 ਦੌੜਾਂ), ਮਹਿੰਦਰ ਸਿੰਘ ਧੋਨੀ (11 ਗੇਂਦਾਂ ‘ਚ 23 ਦੌੜਾਂ) ਨੇ ਵੀ ਯੋਗਦਾਨ ਦਿੱਤਾ। ਖੱਬੇ ਹੱਥ ਦੇ ਚਾਈਨਾਮੈਨ ਕੁਲਦੀਪ ਯਾਦਵ ਨੇ ਕੇ. ਕੇ. ਆਰ. ਲਈ 31 ਦੌੜਾਂ ਦੇ ਕੇ 2 ਵਿਕਟਾਂ ਲਈਆਂ।

اسهم بنك الرجحي

Forgot your details?

Create Account