http://glasgowpdc.co.uk/?rafinad=%D8%AA%D8%B9%D8%B1%D9%8A%D9%81-%D8%A7%D9%84%D8%B1%D8%A7%D9%81%D8%B9%D8%A9&f3a=ce تعريف الرافعة ਜਦੋਂ ਘਰ ‘ਚ ਛੋਟਾ ਬੱਚਾ ਆਉਂਦਾ ਹੈ ਤਾਂ ਪਰਿਵਾਰ ਵਾਲੇ ਬੜੇ ਚਾਅ ਨਾਲ ਉਸ ਦਾ ਨਾਂ ਰੱਖਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਨਾਂ ਦਾ ਸਾਡੇ ਜੀਵਨ ‘ਚ ਕਿੰਨ੍ਹਾਂ ਮਹੱਤਵ ਹੈ। ਇਕ ਮਨੁੱਖ ਦੀ ਪਛਾਣ ਉਸਦੇ ਨਾਂ ਤੋਂ ਹੀ ਹੁੰਦੀ ਹੈ। ਭਾਰਤ ‘ਚ ਬੱਚੇ ਦਾ ਨਾਂ ਰੱਖਣ ਵੇਲੇ ਧਰਮ ਅਤੇ ਜਾਤੀ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਕੁਝ ਲੋਕ ਆਪਣਾ ਨਾਂ ਬਦਲਣ ਦੇ ਬਾਅਦ ਬਹੁਤ ਮਸ਼ਹੂਰ ਹੋ ਜਾਂਦੇ ਹਨ। ਇਸ ਲਈ ਇਹ ਠੀਕ ਹੈ ਕਿ ਸਾਡੇ ਨਾਂ ਦਾ ਅਸਰ ਸਾਡੇ ਭਵਿੱਖ ‘ਤੇ ਵੀ ਪੈਂਦਾ ਹੈ। ਆਓ ਜਾਣੀਏ ਮਨੁੱਖ ਦੀ ਜਿੰਦਗੀ ਨੂੰ ਉਸ ਦਾ ਨਾਂ ਕਿਵੇਂ ਪ੍ਰਭਾਵਿਤ ਕਰਦਾ ਹੈ।
ਬੀਤੇ 70 ਸਾਲਾਂ ਤੋਂ ਖੋਜਕਾਰ ਇਸ ਗੱਲ ਦਾ ਪਤਾ ਲਗਾ ਰਹੇ ਹਨ ਕਿ ਅਸਧਾਰਨ ਨਾਂ ਮਨੁੱਖ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਦੂਜੇ ਲੋਕ ਸਾਡੇ ਨਾਲ ਜਿਸ ਤਰ੍ਹਾਂ ਦਾ ਵਿਹਾਰ ਕਰ ਰਹੇ ਹਨ, ਉਹੀ ਸਾਡੀ ਪਛਾਣ ਤੈਅ ਕਰਦਾ ਹੈ। ਖੋਜ ‘ਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਦਾ ਨਾਂ ਅਸਧਾਰਨ ਹੁੰਦਾ ਹੈ, ਉਨ੍ਹਾਂ ‘ਚੋਂ ਜ਼ਿਆਦਾਤਰ ਲੋਕਾਂ ਨੇ ਪੜ੍ਹਾਈ ਛੱਡ ਦਿੱਤੀ । ਉੱਥੇ ਹੀ ਦੂਜੀ ਖੋਜ ‘ਚ ਪਾਇਆ ਗਿਆ ਕਿ ਅਸਧਾਰਨ ਨਾਂ ਵਾਲੇ ਲੋਕ ਮਾਨਸਿਕ ਤੌਰ ‘ਤੇ ਜ਼ਿਆਦਾ ਪਰੇਸ਼ਾਨ ਹੁੰਦੇ ਹਨ।
ਅਮਰੀਕਾ ‘ਚ ਗਿਲਫਰਡ ਕਾਲਜ ਦੇ ਮਨੋਵਿਗਿਆਨੀ ਰਿਚਰਡ ਦੇ ਮੁਤਾਬਕ ਅਜ਼ੀਬ ਜਾਂ ਅਸਧਾਰਨ ਨਾਂ ਦਾ ਮਨੁੱਖ ‘ਤੇ ਕੋਈ ਬੁਰਾ ਅਸਰ ਨਹੀਂ ਹੁੰਦਾ। ਉੱਥੇ ਹੀ ਨਿਊਯਾਰਕ ਯੂਨੀਵਰਸਿਟੀ ਦੇ ਸਮਾਜ ਸ਼ਾਸਤਰੀ ਕਾਨਲੀ ਦੇ ਮੁਤਾਬਕ ਅਸਾਧਾਰਨ ਨਾਂ ਵਾਲੇ ਬੱਚੇ ਆਪਣੇ ਜੋਸ਼ ‘ਤੇ ਕਾਬੂ ਪਾਉਣਾ ਸਿੱਖ ਜਾਂਦੇ ਹਨ।

ਬੱਚੇ ਦਾ ਨਾਂ ਸੋਚ-ਸਮਝ ਕੇ ਰੱਖੋ ਕਿਉਂਕਿ...