ਬੱਚੇ ਦੇ ਮਾਨਸਿਕ ਵਿਕਾਸ ‘ਚ ਰੁਕਾਵਟ ਹੋ ਸਕਦੇ ਹਨ ਇਹ ਕਾਰਨ

موقع الاسهم الكويتيه ਮਾਂ-ਬਾਪ ਬੱਚੇ ਦਾ ਪਹਿਲੇ ਗੁਰੂ ਹੁੰਦੇ ਹਨ। ਜਿੱਥੇ ਇਕ ਪਾਸੇ ਮਾਂ-ਬਾਪ ਦੇ ਚੰਗੇ ਪਾਲਣ-ਪੋਸ਼ਣ ਦਾ ਅਸਰ ਬੱਚੇ ‘ਤੇ ਦਿੱਸਦਾ ਹੈ, ਉੱਥੇ ਹੀ ਉਨ੍ਹਾਂ ਦੀ ਛੋਟੀ ਜਿਹੀ ਗਲਤੀ ਦਾ ਅਸਰ ਵੀ ਬੱਚੇ ਦੇ ਮਾਨਸਿਕ ਸੰਤੁਲਨ, ਉਸ ਦੀਆਂ ਖੁਸ਼ੀਆਂ ਅਤੇ ਆਉਣ ਵਾਲੇ ਜੀਵਨ ‘ਤੇ ਮਾੜ੍ਹਾ ਅਸਰ ਪਾ ਸਕਦਾ ਹੈ। ਰੋਜ਼ਾਨਾ ਮਾਂ-ਬਾਪ ‘ਚ ਹੁੰਦੇ ਝਗੜੇ ਬੱਚੇ ਨੂੰ ਗੁੱਸੇ ਖੋਰ ਬਣਾ ਦਿੰਦੇ ਹਨ। ਇਸ ਤਰ੍ਹਾਂ ਮਾਂ-ਬਾਪ ਖੁਦ ਬੱਚੇ ਦੀਆਂ ਖੁਸ਼ੀਆਂ ਨੂੰ ਘੱਟ ਕਰ ਦਿੰਦੇ ਹਨ। ਆਓ ਉਨ੍ਹਾਂ ਮਾੜੇ ਪ੍ਰਭਾਵਾਂ ਬਾਰੇ ਜਾਣਦੇ ਹਾਂ ਜੋ ਮਾਂ-ਬਾਪ ਦੇ ਝਗੜਿਆਂ ਕਾਰਨ ਬੱਚੇ ‘ਤੇ ਪੈਂਦੇ ਹਨ।
1. ਤਣਾਅ
ਬੱਚੇ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ, ਕਿਉਂਕਿ ਉਨ੍ਹਾਂ ਨੂੰ ਘਰ ‘ਚ ਖੁਸ਼ੀ ਵਾਲਾ ਮਾਹੌਲ ਨਹੀਂ ਮਿਲਦਾ। ਜਿਵੇਂ-ਜਿਵੇਂ ਉਹ ਵੱਡੇ ਹੁੰਦੇ ਹਨ, ਉਹ ਆਪਣੇ ਮਨ ਦੀਆਂ ਗੱਲਾਂ ਲੁਕਾਉਣ ਲੱਗਦੇ ਹਨ।
2. ਡਰੇ ਰਹਿਣਾ
ਮਾਪਿਆਂ ਵਲੋਂ ਬੱਚਿਆਂ ਦੇ ਸਾਹਮਣੇ ਕੁੱਟ-ਮਾਰ, ਬਹਿਸ ਅਤੇ ਗਾਲ੍ਹਾਂ ਕੱਢਣ ਨਾਲ ਉਹ ਸਾਰੀ ਉਮਰ ਡਰੇ ਰਹਿੰਦੇ ਹਨ। ਉਨ੍ਹਾਂ ਨੂੰ ਕੋਈ ਵੀ ਰਿਸ਼ਤਾ ਨਿਭਾਉਣ ‘ਚ ਡਰ ਲੱਗਦਾ ਹੈ।
3. ਮਾਨਸਿਕ ਤੌਰ ‘ਤੇ ਪਰੇਸ਼ਾਨ
ਮਾਂ-ਬਾਪ ਨੂੰ ਝਗੜਦੇ ਦੇਖ ਕੇ ਬੱਚੇ ਦਾ ਮਾਨਸਿਕ ਵਿਕਾਸ ਚੰਗੇ ਢੰਗ ਨਾਲ ਨਹੀਂ ਹੁੰਦਾ। ਉਹ ਆਪਣੇ ਬਚਪਨ ਦੀਆਂ ਸ਼ਰਾਰਤਾਂ ਨੂੰ ਮਾਣ ਨਹੀਂ ਪਾਉਂਦੇ। ਕਈ ਵਾਰੀ ਬੱਚਾ ਖੁਦ ਨੂੰ ਮਾਂ-ਬਾਪ ‘ਚ ਹੁੰਦੇ ਝਗੜਿਆਂ ਦਾ ਕਾਰਨ ਮੰਨਣ ਲੱਗ ਪੈਂਦਾ ਹੈ।
4. ਚਿੜਚਿੜਾ ਅਤੇ ਗੁੱਸੇ ਖੋਰ
ਮਾਂ-ਬਾਪ ‘ਚ ਹੁੰਦੇ ਝਗੜਿਆਂ ਨੂੰ ਦੇਖ ਕੇ ਬੱਚੇ ਦਾ ਸੁਭਾਅ ਚਿੜਚਿੜਾ ਅਤੇ ਗੁੱਸੇ ਖੋਰ ਹੋ ਜਾਂਦਾ ਹੈ, ਜਿਸ ਦਾ ਅਸਰ ਸਾਰੀ ਜ਼ਿੰਦਗੀ ਰਹਿੰਦਾ ਹੈ। ਇਹੀ ਸੁਭਾਅ ਉਸ ਦੀ ਆਉਣ ਵਾਲੀ ਜ਼ਿੰਦਗੀ ‘ਚ ਮੁਸ਼ਕਲਾਂ ਪੈਦਾ ਕਰਦਾ ਹੈ।
5. ਪੜ੍ਹਾਈ ‘ਚ ਕਮਜ਼ੋਰ
ਅਜਿਹੇ ਬੱਚੇ ਦਾ ਦਿਮਾਗ ਕਦੇ ਵੀ ਸ਼ਾਂਤ ਨਹੀਂ ਹੁੰਦਾ। ਉਹ ਨਾ ਤਾਂ ਕਿਸੇ ਬੱਚੇ ਨਾਲ ਸਹੀ ਢੰਗ ਨਾਲ ਗੱਲ ਕਰ ਪਾਉਂਦਾ ਹੈ ਅਤੇ ਨਾ ਹੀ ਪੜ੍ਹਾਈ, ਜਿਸ ਕਾਰਨ ਉਹ ਆਪਣੀ ਜ਼ਿੰਦਗੀ ‘ਚ ਕਾਮਯਾਬ ਨਹੀਂ ਹੋ ਪਾਂਦਾ।

forex guide pdf free ebook

Forgot your details?

Create Account