symulator giełdy papierów wartościowych ਔਰਤਾਂ ਨੂੰ ਗਰਭਵਤੀ ਹੋਣ ਦੀ ਜਿੰਨੀ ਖੁਸ਼ੀ ਹੁੰਦੀ ਹੈ, ਉਨ੍ਹਾਂ ਨੂੰ ਡਿਲੀਵਰੀ ਦੇ ਨਾਂ ‘ਤੇ ਅੋਨਾਂ ਹੀ ਡਰ ਵੀ ਲੱਗਦਾ ਹੈ। ਜੇਕਰ ਤੁਹਾਨੂੰ ਗਰਭਵਤੀ ਹੋਏ 9 ਮਹੀਨੇ ਪੂਰੇ ਹੋ ਚੁੱਕੇ ਹਨ, ਤਾਂ ਹੁਣ ਸਮਾਂ ਆ ਗਿਆ ਹੈ ਕਿ ਖੁਦ ਨੂੰ ਡਿਲੀਵਰੀ ਲਈ ਤਿਆਰ ਕਰ ਲਿਆ ਜਾਵੇ। ਬੱਚੇ ਦੇ ਜਨਮ ਦੌਰਾਨ ਕਾਫੀ ਜਟਿਲਤਾਵਾਂ ਆ ਸਕਦੀਆਂ ਹਨ, ਜਿਸ ‘ਚ ਮਾਂ ਅਤੇ ਬੱਚੇ ਦੋਹਾਂ ਨੂੰ ਹੀ ਨੁਕਸਾਨ ਪਹੁੰਚ ਸਕਦਾ ਹੈ ਪਰ ਜੇਕਰ ਮਾਂ ਪਹਿਲਾਂ ਤੋਂ ਹੀ ਆਪਣੇ ਖਾਣ-ਪਾਣ ਅਤੇ ਸਿਹਤ ‘ਤੇ ਧਿਆਨ ਦੇਣਾ ਸ਼ੁਰੂ ਕਰ ਦੇਵੇ ਤਾਂ, ਬੱਚਾ ਆਰਾਮ ਨਾਲ ਪੈਦਾ ਹੋ ਸਕਦਾ ਹੈ। ਤੁਹਾਨੂੰ ਬੱਸ ਥੋੜੇ ਜਿਹੇ ਟਿਪਸ ਅਪਣਾਉਣੇ ਹੋਣਗੇ, ਆਓ ਜਾਣਦੇ ਹਾਂ ਉਨ੍ਹਾਂ ਦੇ ਬਾਰੇ ‘ਚ…
1:
ਸਭ ਤੋਂ ਪਹਿਲਾਂ ਤਾਂ ਮਹਿਲਾ ਨੂੰ ਡਿਲੀਵਰੀ ਦੀ ਪ੍ਰਕਿਰਿਆ ਕਿਵੇਂ ਹੁੰਦੀ ਹੈ, ਇਸ ਦੇ ਬਾਰੇ ‘ਚ ਜਾਣਕਾਰੀ ਹਾਲਸ ਕਰ ਲੈਣੀ ਚਾਹੀਦੀ ਹੈ।
2:
ਬੱਚੇ ਦੇ ਜਨਮ ਲਈ ਤਿਆਰੀ ਕਰਦੇ ਸਮੇਂ, ਤੁਸੀਂ ਕੁਝ ਕੀਗਲ ਕਸਰਤ ਕਰ ਸਕਦੇ ਹੋ। ਜਿਸ ਨਾਲ ਤੁਸੀਂ ਆਪਣੀ ਪੇਲਵਿਕ ਮਾਸਪੇਸ਼ੀਆਂ ਨੂੰ ਟਾਈਟ ਅਤੇ ਰਿਲੀਜ਼ ਕਰਦੇ ਰਹੋ। ਇਸ ਕਸਰਤ ਨਾਲ ਬੱਚੇ ਦੇ ਜਨਮ ਦੇ ਸਮੇਂ ਘੱਟ ਦਰਦ ਹੋਵੇਗਾ।
3:
ਤੁਸੀਂ ਨਿਯਮਿਤ ਮਾਲਸ਼ ਕਰਵਾ ਸਕਦੇ ਹੋ, ਜਿਸ ‘ਚ ਪੇਟ ਦੇ ਹੇਠਲੇ ਭਾਗ ਦੀ ਮਾਲਸ਼ ਸ਼ਾਮਲ ਹੋਣੀ ਚਾਹੀਦੀ ਹੈ।
4:
ਡਿਲੀਵਰੀ ਦੇ ਕੁਝ ਦਿਨ ਪਹਿਲਾਂ ਤੁਹਾਡਾ ਡਾਕਟਰ ਤੁਹਾਡੀ ਡਾਈਟ ‘ਚ ਥੋੜਾ ਬਦਲਾਅ ਕਰੇਗਾ, ਜਿਸ ‘ਚ ਤੇਲ-ਮਸਾਲੇ ਵਾਲਾ ਜਾਂ ਫਿਰ ਜ਼ਿਆਦਾ ਨਮਕ ਵਾਲਾ ਖਾਣਾ ਘੱਟ ਖਾਣ ਦੀ ਸਲਾਹ ਦੇਵੇਗਾ।
5:
ਡਿਲੀਵਰੀ ਦੇ ਕੁਝ ਦਿਨ ਪਹਿਲਾਂ ਹੀ ਤੁਹਾਨੂੰ ਲੰਬੀ-ਲੰਬੀ ਸਾਹ ਵਾਲੀ ਕਸਰਤ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਜਿਸ ਨਾਲ ਲੇਬਰ ਪੇਨ ਥੋੜਾ ਘੱਟ ਹੋਵੇਗਾ।
6:
ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਡਾਕਟਰ ਤੋਂ ਡਿਲੀਵਰੀ ਦੇ ਕੀ-ਕੀ ਆਪਸ਼ਨ ਹਨ, ਇਸ ਦੇ ਬਾਰੇ ‘ਚ ਜਾਣਕਾਰੀ ਲੈ ਲਓ।

ਖੁਦ ਨੂੰ ਡਿਲੀਵਰੀ ਲਈ ਇਸ ਤਰ੍ਹਾਂ ਕਰੋ ਤਿਆਰ